ਵਿਵਾਦ ਦੇ ਬਾਵਜੂਦ ਸਾਂਚੇਜ਼ ਮੁੜ ਸਪੇਨ ਦੇ ਪ੍ਰਧਾਨ ਮੰਤਰੀ ਚੁਣੇ
08:49 PM Nov 16, 2023 IST
Advertisement
ਮੈਡਰਿਡ, 16 ਨਵੰਬਰ
Advertisement
ਸਪੇਨ ਦੇ ਕਾਰਜਕਾਰੀ ਸਮਾਜਵਾਦੀ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੂੰ ਵੀਰਵਾਰ ਨੂੰ ਸੰਸਦੀ ਵੋਟਿੰਗ ਵਿੱਚ ਨਵੀਂ ਸਰਕਾਰ ਬਣਾਉਣ ਲਈ ਬਹੁ ਗਿਣਤੀ ਵਿਧਾਇਕਾਂ ਨੇ ਚੁਣਿਆ ਹੈ। ਸਾਂਚੇਜ਼ ਨੂੰ ਸੰਸਦ ਦੇ 350 ਸੀਟਾਂ ਵਾਲੇ ਹੇਠਲੇ ਸਦਨ ਵਿੱਚ 179 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਸੀ। ਸਿਰਫ਼ ਸੱਜੇ-ਪੱਖੀ ਵਿਰੋਧੀ ਧਿਰਾਂ ਨੇ ਉਸ ਦੇ ਵਿਰੁੱਧ ਵੋਟ ਪਾਈ। ਇਹ ਵੋਟਾਂ ਪਾਰਟੀ ਦੇ ਨੇਤਾਵਾਂ ਵਿਚਕਾਰ ਲਗਪਗ ਦੋ ਦਿਨਾਂ ਦੀ ਬਹਿਸ ਤੋਂ ਬਾਅਦ ਪਈਆਂ ਹਨ ਜੋ ਲਗਪਗ ਪੂਰੀ ਤਰ੍ਹਾਂ ਕੈਟੇਲੋਨੀਆ ਦੇ ਵੱਖਵਾਦੀਆਂ ਲਈ ਇੱਕ ਬਹੁਤ ਹੀ ਵਿਵਾਦਪੂਰਨ ਮੁਆਫੀ ਸੌਦੇ 'ਤੇ ਕੇਂਦਰਿਤ ਸੀ ਜਿਸ ਨੂੰ ਸਾਂਚੇਜ਼ ਨੇ ਦੁਬਾਰਾ ਪ੍ਰਧਾਨ ਮੰਤਰੀ ਚੁਣੇ ਜਾਣ ਲਈ ਮਹੱਤਵਪੂਰਨ ਸਮਰਥਨ ਬਦਲੇ ਸਹਿਮਤੀ ਦਿੱਤੀ ਸੀ। -ਏਜੰਸੀ
Advertisement