ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਛਮੀ ਬੰਗਾਲ ’ਚ ਵਿਦਿਆਰਥੀਆਂ ਦੀ ਰੈਲੀ ’ਤੇ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਬਰਸਾਏ

12:56 PM Aug 27, 2024 IST

ਕੋਲਕਾਤਾ, 27 ਅਗਸਤ
ਅੱਜ ਇਥੇ ਵਿਦਿਆਰਥੀਆਂ ਦੀ ਰੈਲੀ ਦੌਰਾਨ ਪੁਲੀਸ ਨੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਬਰਸਾਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ ਵੀ ਹੋਈ। ਵਿਦਿਆਰਥੀ ਸੰਗਠਨ ਪੱਛਿਮ ਬੰਗਾ ਛਾਤਰ ਸਮਾਜ ਅਤੇ ਸੰਗਰਾਮੀ ਯੁਵਾ ਮੰਚ ਅੱਜ ਆਪਣੀ 'ਨਬੰਨਾ ਅਭਿਜਨ' ਰੈਲੀ ਦਾ ਐਲਾਨ ਕੀਤਾ ਸੀ, ਜਦਕਿ ਪ੍ਰਸ਼ਾਸਨ ਨੇ ਇਸ  ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਸੂਬਾ ਸਕੱਤਰੇਤ ਤੱਕ ਕੱਢੀ ਜਾ ਰਹੀ ਰੈਲੀ ਦਾ ਮੁੱਖ ਮੰਤਵ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅਸਤੀਫਾ ਅਤੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਕਤਲ ਵਿੱਚ ਸ਼ਾਮਲ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਹੈ। ਸ਼ਹਿਰ ’ਚ 6 ਹਜ਼ਾਰ ਪੁਲੀਸ ਕਰਮਚਾਰੀਆਂ ਤੋਂ ਇਲਾਵਾ ਜਲ ਤੋਪਾਂ ਤਾਇਨਾਤ ਕੀਤੀਆਂ ਗਈਆਂ ਸਨ। ਪੱਛਿਮ ਬੰਗਾ ਵਿਦਿਆਰਥੀ ਸਮਾਜ ਗੈਰ-ਰਜਿਸਟਰਡ ਵਿਦਿਆਰਥੀ ਸਮੂਹ ਹੈ, ਜਦੋਂ ਕਿ ਸੰਗਰਾਮੀ ਯੁਵਾ ਮੰਚ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ, ਜੋ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਮਹਿੰਗਾਈ ਭੱਤਾ ਕਰਨ ਦੀ ਮੰਗ ਕਰ ਰਿਹਾ ਹੈ।

Advertisement

Advertisement
Advertisement