For the best experience, open
https://m.punjabitribuneonline.com
on your mobile browser.
Advertisement

ਕਈ ਮਤਭੇਦਾਂ ਦੇ ਬਾਵਜੂਦ ਭਾਰਤ ਇੱਕ ਹੈ: ਮੋਹਨ ਭਾਗਵਤ

07:20 AM Jul 02, 2024 IST
ਕਈ ਮਤਭੇਦਾਂ ਦੇ ਬਾਵਜੂਦ ਭਾਰਤ ਇੱਕ ਹੈ  ਮੋਹਨ ਭਾਗਵਤ
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ 1965 ਦੀ ਭਾਰਤ ਪਾਕਿ ਜੰਗ ਵਿੱਚ ਸ਼ਹੀਦ ਹੋਏ ਅਬਦੁਲ ਹਮੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਗਾਜ਼ੀਪੁਰ, 1 ਜੁਲਾਈ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਸ਼ਹੀਦ ਅਬਦੁਲ ਹਮੀਦ ਨੂੰ ਸਮਰਪਿਤ ਪੁਸਤਕ ‘ਮੇਰੇ ਪਾਪਾ ਪਰਮਵੀਰ’ ਰਿਲੀਜ਼ ਕਰਨ ਮੌਕੇ ਕਿਹਾ ਕਿ ਕਈ ਮਤਭੇਦਾਂ ਦੇ ਬਾਵਜੂਦ ਭਾਰਤ ਨੇ ਹਜ਼ਾਰਾਂ ਸਾਲਾਂ ਤੋਂ ਇੱਕ ਰਾਸ਼ਟਰ ਵਜੋਂ ਕੰਮ ਕੀਤਾ ਹੈ ਅਤੇ ਜਦੋਂ ਇਸ ਨੂੰ ਪਾਕਿਸਤਾਨ ਜਾਂ ਚੀਨ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਵੇਲੇ ਇਹ ਏਕਤਾ ਜ਼ਾਹਰ ਹੁੰਦੀ ਹੈ। ਇਹ ਸਮਾਗਮ ਹਾਮਿਦ ਦੇ ਜੱਦੀ ਪਿੰਡ ਧਾਮਾਪੁਰ (ਗਾਜ਼ੀਪੁਰ) ਵਿੱਚ ਕਰਵਾਇਆ ਗਿਆ। ਉਹ 1965 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਲੜੀ ਗਈ ਜੰਗ ਦੌਰਾਨ ਸ਼ਹੀਦ ਹੋ ਗਏ ਸਨ ਜਿਸ ਮਗਰੋਂ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਆ ਗਿਆ ਸੀ। ਇਸ ਦੌਰਾਨ ਭਾਗਵਤ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਆਰਐੱਸਐੱਸ ਆਗੂ ਨੇ ਕਿਹਾ ਕਿ ਬਾਹਰੋਂ ਜੋ ਵੀ ਦਿਖਾਈ ਦਿੰਦਾ ਹੋਵੇ ਪਰ ਹਰੇਕ ਲਈ ਦੇਸ਼ ਵਾਸਤੇ ਪਿਆਰ ਸਭ ਤੋਂ ਉਪਰ ਹੈ। ਉਨ੍ਹਾਂ ਕਿਹਾ, ‘‘ਕਈ ਮਤਭੇਦਾ ਦੇ ਬਾਵਜੂਦ ਭਾਰਤ ਹਜ਼ਾਰਾਂ ਸਾਲਾਂ ਤੋਂ ਇੱਕ ਰਾਸ਼ਟਰ ਵਜੋਂ ਕੰਮ ਕਰ ਰਿਹਾ ਹੈ। ਅਸੀਂ ਇੱਕ ਦੇਸ਼ ਅਤੇ ਸਮਾਜ ਹਾਂ।’’ ਪੁਸਤਕ ਰਿਲੀਜ਼ ਕਰਨ ਮਗਰੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਕਜੁੱਟਤਾ ਚੀਨ ਅਤੇ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਵੇਲੇ ਵੀ ਦਿਖਾਈ ਦਿੱਤੀ ਸੀ। ਪੁਸਤਕ ‘ਮੇਰੇ ਪਾਪਾ ਪਰਮਵੀਰ’ ਦੇ ਰਿਲੀਜ਼ ਮੌਕੇ ਅਬਦੁਲ ਹਮੀਦ ਦਾ ਪੁੱਤਰ ਜੈਨੁਲ ਹਸਨ ਵੀ ਮੌਕੇ ’ਤੇ ਮੌਜੂਦ ਸੀ। ਇਸ ਮਗਰੋਂ ਭਾਗਵਤ ਗਾਜ਼ੀਪੁਰ ਤੋਂ ਵਾਰਾਨਸੀ ਗਏ ਜਿੱਥੇ ਉਨ੍ਹਾਂ ਇੱਕ ਹੋਰ ਸਮਾਗਮ ਵਿੱਚ ਸ਼ਿਰਕਤ ਕੀਤੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×