For the best experience, open
https://m.punjabitribuneonline.com
on your mobile browser.
Advertisement

ਆਰਥਿਕ ਉਥਲ-ਪੁਥਲ ਦੇ ਬਾਵਜੂਦ ਪਾਕਿ ਸੈਨਾ ਸਾਡੇ ਲਈ ਖ਼ਤਰਾ: ਸੀਡੀਐੱਸ

08:02 AM Mar 17, 2024 IST
ਆਰਥਿਕ ਉਥਲ ਪੁਥਲ ਦੇ ਬਾਵਜੂਦ ਪਾਕਿ ਸੈਨਾ ਸਾਡੇ ਲਈ ਖ਼ਤਰਾ  ਸੀਡੀਐੱਸ
Advertisement

ਨਵੀਂ ਦਿੱਲੀ, 16 ਮਾਰਚ
ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਅੱਜ ਕਿਹਾ ਕਿ ਪਾਕਿਸਤਾਨ ਭਾਵੇਂ ਕਿ ਇਕ ਤਰ੍ਹਾਂ ਦੀ ਆਰਥਿਕ ਉਥਲ-ਪੁਥਲ ਦਾ ਸਾਹਮਣਾ ਕਰ ਰਿਹਾ ਹੈ ਪਰ ਉਸ ਦੀਆਂ ਸਮਰੱਥਾਵਾਂ ਵਿੱਚ ਕੋਈ ਕਮੀ ਨਹੀਂ ਆਈ ਹੈ ਅਤੇ ਉਸ ਦੀਆਂ ਫ਼ੌਜਾਂ ਸਾਡੇ ਲਈ ਖ਼ਤਰਾ ਬਣੀਆਂ ਹੋਈਆਂ ਹਨ।’’
ਇੱਥੇ ‘ਇੰਡੀਆ ਟੁਡੇ ਸੰਮੇਲਨ 2024’ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਕੋਲ ਆਪਣੀਆਂ ਸਰਹੱਦਾਂ, ਖ਼ਾਸ ਕਰ ਕੇ ਉੱਤਰ ਵਿੱਚ ਵਿਵਾਦਤ ਸਰਹੱਦਾਂ ਦੀ ਰੱਖਿਆ ਕਰਨ ਲਈ ਲੋੜੀਂਦੇ ਸਾਧਨ ਹਨ। ਜਨਰਲ ਚੌਹਾਨ ਨੇ 21ਵੀਂ ਸਦੀ ਵਿੱਚ ਭਾਰਤ ਲਈ ਸਭ ਤੋਂ ਵੱਡੀਆਂ ਰੱਖਿਆ ਚੁਣੌਤੀਆਂ ’ਤੇ ਇਕ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ। ਜਨਰਲ ਚੌਹਾਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਹਥਿਆਰਬੰਦ ਬਲਾਂ ਦੇ ਮਾਮਲੇ ਵਿੱਚ ਦੇਖੋ ਤਾਂ ਸਭ ਤੋਂ ਵੱਡੀ ਚੁਣੌਤੀ ਜ਼ਿਆਦਾਤਰ ਬਾਹਰੀ ਹੋਵੇਗੀ ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਹੈ ਪਰ ਫਿਰ ਵੀ ਬਾਹਰੀ ਚੁਣੌਤੀਆਂ ਇਕ ਰਾਸ਼ਟਰ ਨੂੰ ਇਕਜੁੱਟ ਕਰਦੀਆਂ ਹਨ। ਅਸੀਂ ਇਸ ਨੂੰ ਕਾਰਗਿਲ ਵਿੱਚ ਦੇਖਿਆ ਹੈ, ਅਸੀਂ ਇਸ ਨੂੰ ਗਲਵਾਨ ਵਿੱਚ ਵੀ ਦੇਖਿਆ ਹੈ।’’
ਸੰਮੇਲਨ ਦੌਰਾਨ ਚਰਚਾ ਦਾ ਵਿਸ਼ਾ ‘ਕੌਮੀ ਸੁਰੱਖਿਆ ਦ੍ਰਿਸ਼: ਭਾਰਤੀ ਸੈਨਾ ਮੂਹਰੇ ਚੁਣੌਤੀਆਂ’ ਸੀ। ਸੀਡੀਐੱਸ ਨੇ ਕਿਹਾ, ‘‘ਜਿੱਥੋਂ ਤੱਕ ਹਥਿਆਰਬੰਦ ਬਲਾਂ ਦਾ ਸਵਾਲ ਹੈ, ਸਾਡੀ ਮੌਜੂਦਾ ਚੁਣੌਤੀ ਚੀਨ ਦਾ ਉਦੇਸ਼ ਅਤੇ ਅਣਸੁਲਝੀ ਸਰਹੱਦੀ ਸਮੱਸਿਆ ਹੈ। ਸਾਡੇ ਦੋ ਗੁਆਂਢੀ ਹਨ, ਅਤੇ ਦੋਵੇਂ ਸਾਡੇ ਵਿਰੋਧੀ ਹਨ। ਦੋਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਦੋਸਤੀ ਹਿਮਾਲਿਆ ਤੋਂ ਵੀ ਉੱਚੀ ਅਤੇ ਮਹਾਸਾਗਰ ਨਾਲੋਂ ਵੀ ਡੂੰਘੀ ਹੈ ਅਤੇ ਉਹ ਦੋਵੇਂ ਪਰਮਾਣੂ ਹਥਿਆਰ ਸਮਰੱਥ ਹਨ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×