ਦੇਸ਼ ਭਗਤ ਹਸਪਤਾਲ ਨੂੰ ‘ਨੈਬ’ ਤੋਂ ਮਿਲੀ ਮਾਨਤਾ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 18 ਨਵੰਬਰ
ਦੇਸ਼ ਭਗਤ ਹਸਪਤਾਲ ਸੌਂਟੀ, ਮੰਡੀ ਗੋਬਿੰਦਗੜ੍ਹ ਨੇ ਰਾਸ਼ਟਰੀ ਮਾਨਤਾ ਬੋਰਡ (ਨੈਬ) ਤੋਂ ਮਾਨਤਾ ਪ੍ਰਾਪਤ ਕੀਤੀ ਹੈ। ਪ੍ਰਬੰਧਕਾਂ ਨੇ ਕਿਹਾ ਕਿ ਇਹ ਮਾਨਤਾ ਸਿਹਤ ਸੰਭਾਲ ਸਹੂਲਤਾਂ ਨੂੰ ਮਾਨਤਾ ਦਿੰਦੀ ਹੈ ਜੋ ਗੁਣਵੱਤਾ, ਸੁਰੱਖਿਆ, ਮਰੀਜ਼ਾਂ ਦੀ ਦੇਖ-ਭਾਲ ਦੇ ਉੱਚ ਮਿਆਰਾਂ ਨੂੰ ਪੂਰਾ ਕਰਦੀਆਂ ਹਨ। ਇਹ ਮਾਣਮੱਤਾ ਦਰਜਾ ਮਿਲਣ ਨਾਲ ਦੇਸ਼ ਭਗਤ ਹਸਪਤਾਲ ਚੋਟੀ ਦੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਸ਼ਾਮਲ ਹੋ ਗਿਆ ਹੈ।
ਇਸ ਮਾਨਤਾ ਦਾ ਜਸ਼ਨ ਮਨਾਉਣ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ, ਡਾ. ਬਲਜੀਤ ਸਿੰਘ, ਡਾ. ਕੁਲਭੂਸ਼ਨ ਅਤੇ ਮੈਡੀਕਲ ਸੁਪਰਡੈਂਟ ਡਾ. ਜੋਤੀ ਧਾਮੀ ਦੀ ਅਗਵਾਈ ਵਿੱਚ ਕੇਕ ਕੱਟਣ ਦੀ ਰਸਮ ਕੀਤੀ ਗਈ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਨੈਬ ਤੋਂ ਮਾਨਤਾ ਪ੍ਰਾਪਤ ਕਰਨ ’ਤੇ ਬਹੁਤ ਮਾਣ ਹੈ ਜੋ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸੰਭਾਲ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਇਹ ਪ੍ਰਾਪਤੀ ਡਾਕਟਰਾਂ, ਨਰਸਾਂ, ਸਟਾਫ਼ ਅਤੇ ਪ੍ਰਸ਼ਾਸਕਾਂ ਦੀ ਸਮਰਪਿਤ ਟੀਮ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ।