ਦੇਸ਼ ਭਗਤ ’ਵਰਸਿਟੀ ਨੇ ਸੰਵਿਧਾਨ ਦਿਵਸ ਮਨਾਇਆ
07:59 AM Nov 28, 2024 IST
ਮੰਡੀ ਗੋਬਿੰਦਗੜ੍ਹ:
Advertisement
ਦੇਸ਼ ਭਗਤ ਯੂਨੀਵਰਸਿਟੀ ਸਕੂਲ ਆਫ ਲਾਅ ਮੰਡੀ ਗੋਬਿੰਦਗੜ੍ਹ ਨੇ ਮਹਿਲਾ ਸ਼ਿਕਾਇਤ ਨਿਵਾਰਨ ਸੈੱਲ, ਆਈਆਈਸੀ ਅਤੇ ਐੱਨਐੱਸਐੱਸ ਯੂਨਿਟ ਦੇ ਸਹਿਯੋਗ ਨਾਲ ਸੰਵਿਧਾਨ ਦਿਵਸ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਕਾਨੂੰਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਨੂ ਮੁਤਨੇਜਾ ਦੇ ਸਵਾਗਤ ਨਾਲ ਹੋਈ। ਐੱਲਐੱਲਐੱਮ (ਟੀਵਾਈਸੀ) ਪਹਿਲੇ ਸਮੈਸਟਰ ਦੀ ਵਿਦਿਆਰਥਣ ਸੁਨੈਨਾ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ। ਮਹਿਲਾ ਸ਼ਿਕਾਇਤ ਨਿਵਾਰਨ ਸੈੱਲ ਦੀ ਚੇਅਰਪਰਸਨ ਡਾ. ਪ੍ਰਿਸੀਅਸ ਅਤੇ ਮੀਡੀਆ ਡਾਇਰੈਕਟਰ ਡਾ. ਸੁਰਜੀਤ ਕੌਰ ਪਥੇਜਾ ਨੇ ਸੈਸ਼ਨ ਨੂੰ ਸੰਬੋਧਨ ਕਰਦਿਆ ਲੋਕਤੰਤਰ, ਆਜ਼ਾਦੀ, ਬਰਾਬਰੀ ਅਤੇ ਨਿਆਂ ਦੀ ਮਹੱਤਤਾ ਅਤੇ ਸੰਵਿਧਾਨ ਵਿੱਚ ਦਰਜ ਮੂਲ ਕਦਰਾਂ-ਕੀਮਤਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੈਤਿਕਤਾ ਅਤੇ ਆਚਰਨ, ਆਪਣੇ ਵਿਲੱਖਣ ਵਿਚਾਰਾਂ ਦੀ ਵਰਤੋਂ, ਕਰੀਅਰ ਬਣਾਉਣ ਦੇ ਵਿਕਲਪ ਵਜੋਂ ਨਵੀਨਤਾ ਅਤੇ ਸਟਾਰਟ-ਅੱਪਸ ਰਾਹੀਂ ਉੱਦਮੀ ਬਣਨ ਬਾਰੇ ਸਿੱਖਿਆ। ਅੰਤ ਵਿਚ ਕਾਨੂੰਨ ਵਿਭਾਗ ਦੀ ਸਹਾਇਕ ਪ੍ਰੋ. ਡਾ. ਆਰਤੀ ਨੇ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement