ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਨਾਗਾਲੈਂਡ ਦੀ ਅਕੈਡਮੀ ਨਾਲ ਸਮਝੌਤਾ
09:00 AM Dec 18, 2024 IST
ਮੰਡੀ ਗੋਬਿੰਦਗੜ੍ਹ: ਆਨਲਾਈਨ ਸਿੱਖਿਆ ਅਤੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ ਨੇ ਦੀਮਾਪੁਰ ਨਾਗਾਲੈਂਡ ਵਿੱਚ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਡੋਸਾਈਲ ਅਕੈਡਮੀ, ਨਾਗਾਲੈਂਡ ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਮੌਕੇ ਡੋਸਾਈਲ ਅਕੈਡਮੀ ਨਾਗਾਲੈਂਡ ਦੇ ਡਾਇਰੈਕਟਰ ਅਭਿਜੀਤ ਦਿਵੇਦੀ ਅਤੇ ਰਣਜੀਤ ਮਲਿਕ, ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ, ਪ੍ਰੈਜ਼ੀਡੈਂਟ ਦੇ ਓਐੱਸਡੀ ਅਮਿਤ ਕੁਕਰੇਜਾ, ਦੇਸ਼ ਭਗਤ ਯੂਨੀਵਰਸਿਟੀ ਅਮਰੀਕਾ ਦੇ ਸੰਚਾਲਨ ਨਿਰਦੇਸ਼ਕ ਇੰਜ. ਅਰੁਣ ਮਲਿਕ ਅਤੇ ਉੱਤਰ ਪੂਰਬ ਦੇ ਸੀਨੀਅਰ ਮੈਨੇਜਰ ਡਾ. ਰਣਜੀਤ ਸਿੰਘ ਮੌਜੂਦ ਸਨ। ਇਸ ਤੋਂ ਪਹਿਲਾਂ ਦੇਸ਼ ਭਗਤ ਯੂਨੀਵਰਸਿਟੀ ਵਿੱਚ ਰਸਮੀ ਸਮਾਗਮ ਵਿੱਚ ਸਮਝੌਤੇ ’ਤੇ ਹਸਤਾਖਰ ਕੀਤੇ ਗਏ। ਅਭਿਜੀਤ ਦਿਵੇਦੀ ਅਤੇ ਰਣਜੀਤ ਮਲਿਕ ਨੇ ਕਿਹਾ ਇਹ ਸਾਂਝੇਦਾਰੀ ਨਾਗਾਲੈਂਡ ਦੇ ਆਨਲਾਈਨ ਅਕਾਦਮਿਕ ਭਾਈਚਾਰੇ ਨਾਲ ਸਬੰਧਾਂ ਲਈ ਮਹੱਤਵਪੂਰਨ ਹੈ। -ਪੱਤਰ ਪ੍ਰੇਰਕ
Advertisement
Advertisement