For the best experience, open
https://m.punjabitribuneonline.com
on your mobile browser.
Advertisement

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਨਮਾਨ ਸਮਾਰੋਹ

06:29 AM May 06, 2024 IST
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਨਮਾਨ ਸਮਾਰੋਹ
ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 5 ਮਈ
ਦੇਸ਼ ਭਗਤ ਯੂਨੀਵਰਸਿਟੀ ਦੀ ਇੰਜਨੀਅਰਿੰਗ ਤਕਨਾਲੋਜੀ ਤੇ ਕੰਪਿਊਟਿੰਗ ਫੈਕਲਟੀ ਨੇ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਸਮਾਰੋਹ ਕਰਵਾਇਆ। ‘ਆਨਰਿੰਗ ਬ੍ਰਿਲੀਅਨਸ: ਇਨਸਪਾਇਰਿੰਗ ਟੂਮੋਰੋਜ਼ ਇਨੋਵੇਟਰਸ’ ਵਿਸ਼ੇ ਤਹਿਤ ਕਰਵਾਏ ਸਮਾਗਮ ਦੀ ਮੁੱਖ ਮਹਿਮਾਨ ਪਰੋ ਕੁਲਪਤੀ ਡਾ. ਤਜਿੰਦਰ ਕੌਰ ਸਨ। ਉਪ ਪ੍ਰਧਾਨ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਣ ਦੇ ਤਜਰਬੇ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਨੇ ਕੋਰਸੇਰਾ ਵਰਗੇ ਪਲੇਟਫਾਰਮਾਂ ਰਾਹੀਂ ਪ੍ਰਮੁੱਖ ਕਾਰਪੋਰੇਟਸ ਤੇ ਵਿਦੇਸ਼ੀ ’ਵਰਸਿਟੀਆਂ ਨਾਲ ਸਾਂਝੇਦਾਰੀ ਕੀਤੀ ਹੈ। ਸਮਾਰੋਹ ਦੀ ਵਿਸ਼ੇਸ਼ ਬੁਲਾਰਾ ਡਾ. ਖੁਸ਼ਬੂ ਬਾਂਸਲ ਨੇ ਵਿਦਿਆਰਥੀਆਂ ਲਈ ਵਿਸ਼ਵ ਪੱਧਰ ’ਤੇ ਨੌਕਰੀ ਦੇ ਨਵੇਂ ਮੌਕੇ ਖੋਲ੍ਹਣ ਲਈ ਅਜਿਹੇ ਸਮਾਗਮਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਦੀ ਫੈਕਲਟੀ ਨੇ ਗੂਗਲ ਡਿਵੈਲਪਰ, ਐਮਾਜ਼ਾਨ ਵੈੱਬ ਸਰਵਿਸਿਜ਼, ਪਾਲੋ ਆਲਟੋ ਨੈੱਟਵਰਕ, ਮਾਈਕ੍ਰੋਚਿੱਪ ਅਕੈਡਮੀ, ਬਲੂ ਪ੍ਰਿਜ਼ਮ, ਇਸਰੋ, ਡਿਊਕ ਯੂਨੀਵਰਸਿਟੀ, ਜ਼ੇਲ ਯੂਨੀਵਰਸਿਟੀ ਤੇ ਪ੍ਰਿੰਸਟਨ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਕੋਰਸੇਰਾ ਰਾਹੀਂ ਆਨਲਾਈਨ ਪ੍ਰਮਾਣੀਕਰਨਾਂ ਦਾ ਪ੍ਰਬੰਧ ਕੀਤਾ ਹੈ।

Advertisement

Advertisement
Author Image

Advertisement
Advertisement
×