ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੇਰਾਬੱਸੀ ਪੁਲੀਸ ਨੇ 9.5 ਲੱਖ ਦੀ ਨਕਦੀ ਫੜੀ

08:07 AM Apr 27, 2024 IST

ਹਰਜੀਤ ਸਿੰਘ
ਡੇਰਾਬੱਸੀ, 26 ਅਪਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਕੀਤੀ ਗਈ ਸਖਤੀ ਤਹਿਤ ਲਗਾਏ ਗਏ ਇਕ ਨਾਕੇ ਦੌਰਾਨ 9.5 ਲੱਖ ਰੁਪਏ ਦੀ ਨਕਦੀ ਫੜੀ ਗਈ ਹੈ।
ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸੱਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਪੁਲੀਸ ਨੇ ਬਰਵਾਲਾ ਰੋਡ ’ਤੇ ਸਥਿਤ ਪਿੰਡ ਬੇਹੜਾ ਵਿੱਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਕਾਰ ਬਰਵਾਲਾ ਤੋਂ ਡੇਰਾਬੱਸੀ ਵੱਲ ਆ ਰਹੀ ਸੀ ਜਿਸ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋਂ 9.5 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਵਿੱਚ 500, 200 ਤੇ 100 ਰੁਪਏ ਦੇ ਨੋਟ ਸਨ। ਪੁਲੀਸ ਵੱਲੋਂ ਪੁੱਛਣ ’ਤੇ ਕਾਰ ਚਾਲਕ ਯੂਨਸ ਖਾਨ ਵਾਸੀ ਅੰਬਾਲਾ (ਹਰਿਆਣਾ) ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਆਦਰਸ਼ ਚੋਣ ਜ਼ਾਬਤੇ ਦੌਰਾਨ ਉਕਤ ਨਕਦੀ ਆਪਣੇ ਨਾਲ ਲੈ ਕੇ ਜਾਣ ਸਬੰਧੀ ਕੋਈ ਦਸਤਾਵੇਜ਼ ਪੇਸ਼ ਕਰ ਸਕਿਆ। ਇਸ ਨਕਦੀ ਨੂੰ ਜ਼ਬਤ ਕਰ ਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਜੇਕਰ ਉਕਤ ਵਿਅਕਤੀ ਇਨ੍ਹਾਂ ਪੈਸਿਆਂ ਦੇ ਦਸਤਾਵੇਜ਼ ਦਿਖਾ ਦਿੰਦਾ ਹੈ ਤਾਂ ਉਹ ਏਡੀਸੀ ਪਾਸੋਂ ਆਪਣੀ ਨਕਦੀ ਨੂੰ ਛੁਡਵਾ ਸਕਦਾ ਹੈ। ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਪੁਲੀਸ ਵੱਲੋਂ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Advertisement

Advertisement
Advertisement