ਡੇਰਾਬੱਸੀ: ਫਿਰੌਤੀ ਲਈ ਬਦਮਾਸ਼ਾਂ ਨੇ ਹਵਾਈ ਫਾਇਰ ਕੀਤੇ
02:31 PM Jul 20, 2024 IST
ਹਰਜੀਤ ਸਿੰਘ
ਡੇਰਾਬੱਸੀ, 20 ਜੁਲਾਈ
Advertisement
ਪੁਲੀਸ ਸਟੇਸ਼ਨ ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਸਥਿਤ ਅਪੋਲੋ ਡਾਏਗੋਨਜ਼ ਸੈਂਟਰ ਦੇ ਬਾਹਰ ਮੋਟਰਸਾਈਕਲ ‘ਤੇ ਆਏ ਬਦਮਾਸ਼ਾਂ ਨੇ ਦੋ ਹਵਾਈ ਫਾਇਰ ਕੀਤੇ। ਉਕਤ ਵਿਅਕਤੀ ਫਾਇਰ ਕਰਨ ਤੋਂ ਪਹਿਲਾਂ ਰਿਸੈਪਸ਼ਨ ਤੇ ਬੈਠੀ ਔਰਤ ਨੂੰ ਇਕ ਪਰਚੀ ਫੜਾ ਕੇ ਗਏ ਜਿਸ ਵਿੱਚ ਹਿੰਦੀ ‘ਚ ਲਿਖਿਆ ਸੀ ਕਿ ਜੇਕਰ ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਛੇਤੀ ਸੰਪਰਕ ਕੀਤਾ ਕਰਨਾ, ਅੱਜ ਇਕ ਚੱਲੀ ਹੈ ਕੱਲ੍ਹ 101 ਚਲਣਗੀਆਂ। ਬਦਮਾਸ਼ਾਂ ਨੇ ਆਪਣੇ ਆਪ ਨੂੰ ਕੌਸ਼ਲ ਚੋਧਰੀ ਗੈਂਗ ਨਾਲ ਸੰਬਧਤ ਹੋਣ ਦੀ ਗੱਲ ਲਿਖੀ ਹੈ।
Advertisement
Advertisement
Related News
Advertisement