For the best experience, open
https://m.punjabitribuneonline.com
on your mobile browser.
Advertisement

ਡੇਰਾਬੱਸੀ: ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ

06:47 AM May 21, 2024 IST
ਡੇਰਾਬੱਸੀ  ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ
ਫੈਕਟਰੀ ਵਿੱਚ ਅੱਗ ਲੱਗਣ ਮਗਰੋਂ ਬਾਹਰ ਜੁਟੀ ਲੋਕਾਂ ਦੀ ਭੀੜ। -ਫੋਟੋ: ਰੂਬਲ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 20 ਮਈ
ਇੱਥੋਂ ਦੀ ਬੇਹੜਾ ਸੜਕ ’ਤੇ ਸਥਿਤ ਪਾਈਨਰ ਪੈਸਟੀਸਾਈਡਸ ਪ੍ਰਾਈਵੇਟ ਲਿਮਿਟਡ ਨਾਂ ਦੀ ਇਕ ਕੰਪਨੀ ਵਿੱਚ ਅੱਜ ਦੁਪਹਿਰ 12 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕੰਪਨੀ ਵਿੱਚ ਪਿਆ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਕੰਪਨੀ ਦੇ ਜਨਰਲ ਮੈਨੇਜਰ ਵਿੱਪਨ ਚੌਹਾਨ ਨੇ ਕਿਹਾ ਕਿ ਇੱਥੇ ਪੈਸਟੀਸਾਈਡਸ ਦੀ ਪੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਵੇਲੇ ਫੈਕਟਰੀ ਦੀ ਪੈਕਿੰਗ ਯੂਨਿਟ ਵਿੱਚ ਅਚਾਨਕ ਅੱਗ ਲੱਗ ਗਈ। ਉਨ੍ਹਾਂ ਵੱਲੋਂ ਤੁਰੰਤ ਅੱਗ ’ਤੇ ਕਾਬੂ ਪਾਉਣ ਦੇ ਯਤਨ ਕਰਦਿਆਂ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਗਈ।
ਫੈਕਟਰੀ ਵਿੱਚ ਪਬ੍ਰੰਧ ਠੀਕ ਹੋਣ ਕਾਰਨ ਅੱਗ ਨੂੰ ਇਕ ਯੂਨਿਟ ਤੋਂ ਅੱਗ ਫੈਲਣ ਨਹੀਂ ਦਿੱਤਾ ਗਿਆ ਅਤੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਅੱਗ ’ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਅੱਗ ਵਿੱਚ ਕੰਪਨੀ ਵੱਲੋਂ ਮਾਲ ਰੱਖਣ ਲਈ ਉਸਾਰਿਆ ਲੋਹੇ ਦਾ ਸ਼ੈੱਡ ਵੀ ਅੱਗ ਦੇ ਸੇਕ ਨਾਲ ਪਿੰਘਲ ਕੇ ਡਿੱਗ ਗਿਆ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੇ ਇੱਕੋ-ਇੱਕ ਪਹਾੜੀ ਇਲਾਕੇ ਮੋਰਨੀ ਦੇ ਜੰਗਲਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਅੱਗ ਲੱਗੀ ਹੋਈ ਹੈ। ਇਹ ਅੱਗ ਐਨੀ ਭਿਆਨਕ ਹੋ ਗਈ ਹੈ ਕਿ ਜੰਗਲ ਦਾ ਕਾਫੀ ਹਿੱਸਾ ਸੜ ਚੁੱਕਾ ਹੈ। ਪਿੰਡ ਗਝਾਨ, ਦਿਉੜਾ ਸਮੇਤ ਦਰਜਨਾਂ ਛੋਟੇ-ਵੱਡੇ ਪਿੰਡਾਂ ਦੇ ਜੰਗਲਾਂ ਵਿੱਚ ਚੀਲ ਦੇ ਦਰੱਖਤਾਂ ਨੂੰ ਅੱਗ ਨੇ ਲਪੇਟ ਵਿੱਚ ਲੈ ਲਿਆ ਹੈ|

Advertisement

ਕਾਹਨਪੁਰ ਖੂਹੀ ਦੇ ਜੰਗਲਾਂ ਵਿੱਚ ਅੱਗ ਲੱਗੀ

ਨੂਰਪੁਰ ਬੇਦੀ (ਬਲਵਿੰਦਰ ਰੈਤ): ਇੱਥੋਂ 13 ਕਿਲੋਮੀਟਰ ਦੂਰ ਕਾਹਨਪੁਰ ਖੂਹੀ ਦੇ ਜੰਗਲਾਂ ਵਿੱਚ ਅੱਜ ਦੁਪਿਹਰ ਵੇਲੇ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਅੱਗ ਲੱਗਣ ਕਾਰਨ ਜਿੱਥੇ ਬਨਸਪਤੀ ਦਾ ਕਾਫੀ ਨੁਕਸਾਨ ਹੋਇਆ ਉੱਥੇ ਹੀ ਕਈ ਜੀਵ-ਜੰਤੂ ਵੀ ਅੱਗ ਵਿੱਚ ਝੁਲਸ ਗਏ। ਮੌਕੇ ’ਤੇ ਮੌਜੂਦ ਗਊ ਸੇਵਾ ਮਿਸ਼ਨ ਵਿੱਚ ਜੁੱਟੇ ਸੇਵਾਦਾਰ ਹਰਪਾਲ ਸਿੰਘ ਪਾਲੀ ਨੇ ਅੱਗ ਲੱਗਣ ਦੀ ਸੂਚਨਾ ਪੁਲੀਸ ਨੂੰ ਦਿੱਤੀ। ਨੂਰਪੁਰ ਬੇਦੀ ਪੀਰ ਬਾਬਾ ਜਿੰਦਾ ਸ਼ਹੀਦ ਸੇਵਾ ਸੁਸਾਇਟੀ ਨੇ ਫਾਇਰ ਬ੍ਰਿਗੇਡ ਦੀ ਗੱਡੀ ਤੁਰੰਤ ਘਟਨਾ ਅੱਗ ਵਾਲੀ ਥਾਂ ’ਤੇ ਪਹੁੰਚ ਗਈ, ਜਿਸ ਨੇ ਕਾਫੀ ਮਸ਼ੱਕਤ ਨਾਲ ਅੱਗ ਉੱਤੇ ਕਾਬੂ ਪਾਇਆ। ਪੀਰ ਬਾਬਾ ਜਿੰਦਾ ਸ਼ਹੀਦ ਸੇਵਾ ਸੁਸਾਇਟੀ ਦੇ ਚੇਅਰਮੈਨ ਨੇ ਐੱਸਐੱਸਪੀ ਰੂਪਨਗਰ ਤੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਫਾਇਰ ਬ੍ਰਿਗੇਡ ਵਿੱਚ ਅਮਲੇ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ।

Advertisement

Advertisement
Author Image

Advertisement