ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਅੱਜ
11:51 AM Oct 03, 2024 IST
ਸੋਨੀਪਤ, 3 ਅਕਤੂਬਰ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਹੀਮ ਸਿੰਘ ਦੇ ਪੈਰੋਲ ਤੋਂ ਬਾਹਰ ਆਉਣ ਤੋਂ ਬਾਅਦ ਅੱਜ ਹਰਿਆਣਾ ਦੇ ਸਾਰੇ ਬਲਾਕਾਂ ਵਿਚ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਹੋਵੇਗੀ ਜਿਸ ਵਿਚ ਡੇਰਾ ਮੁਖੀ ਦਾ ਸੰਦੇਸ਼ ਸੁਣਾਇਆ ਜਾਵੇਗਾ। ਇਸ ਨਾਮ ਚਰਚਾ ਵਿਚ ਸ਼ਾਮਲ ਹੋਣ ਵਾਲਿਆਂ ਦੇ ਸਮਾਗਮ ਵਿਚ ਮੋਬਾਈਲ ਲਿਜਾਣ ਦੀ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੀ ਇਸ ’ਤੇ ਨਜ਼ਰ ਰੱਖੇਗਾ ਕਿ ਨਾਮ ਚਰਚਾ ਦੇ ਨਾਂ ’ਤੇ ਸਿਆਸੀ ਗਤੀਵਿਧੀ ਨਾ ਹੋਵੇ ਕਿਉਂਕਿ ਡੇਰਾ ਮੁਖੀ ਨੂੰ ਇਸ ਸ਼ਰਤ ’ਤੇ ਵੀਹ ਦਿਨ ਦੀ ਪੈਰੋਲ ਦਿੱਤੀ ਗਈ ਹੈ ਤਾਂ ਕਿ ਉਹ ਕੋਈ ਵੀ ਸਿਆਸੀ ਗਤੀਵਿਧੀ ਨਹੀਂ ਕਰੇਗਾ ਤੇ ਹੀ ਚੋਣ ਸਰਗਰਮੀ ਵਿਚ ਸ਼ਾਮਲ ਹੋਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਡੇਰਾ ਪ੍ਰੇਮੀਆਂ ਦਾ ਕਈ ਵਿਧਾਨ ਸਭਾ ਹਲਕਿਆਂ ਵਿਚ ਵੱਡਾ ਆਧਾਰ ਹੈ।
Advertisement
Advertisement