ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਰਾ ਬਿਆਸ ਮੁਖੀ ਡੇਰਾ ਜਗਮਾਲਵਾਲੀ ਪੁੱਜੇ

07:56 AM Sep 19, 2024 IST
ਡੇਰਾ ਜਗਮਾਲਵਾਲੀ ’ਚ ਸੰਗਤ ਨੂੰ ਸੰਬੋਧਨ ਕਰਦੇ ਹੋਏ ਡੇਰਾ ਮੁਖੀ ਬਿਆਸ ਗੁਰਿੰਦਰ ਸਿੰਘ ਢਿੱਲੋਂ, ਜਥੇਦਾਰ ਦਾਦੂਵਾਲ ਅਤੇ ਵਰਿੰਦਰ ਸਿੰਘ ਢਿੱਲੋਂ।

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 18 ਸਤੰਬਰ
ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੈਲੀਕਾਪਟਰ ਰਾਹੀਂ ਅੱਜ ਖੇਤਰ ਦੇ ਪਿੰਡ ਜਗਮਾਲਵਾਲੀ ਦੇ ਡੇਰਾ ਮਸਤਾਨਾ ਸ਼ਾਹ ਬਿਲੋਚਸਤਾਨੀ ਆਸ਼ਰਮ ਵਿਖੇ ਸੰਤ ਵਕੀਲ ਸਾਹਿਬ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਨ ਲਈ ਪੁੱਜੇ। ਉਨ੍ਹਾਂ ਨਾਲ ਡੇਰਾ ਬਿਆਸ ਦੇ ਨਵੇਂ ਗੱਦੀਨਸ਼ੀਲ ਜਸ਼ਦੀਪ ਸਿੰਘ ਗਿੱਲ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਸਨ।
ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ ਵਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੱਗ ਬੰਨ੍ਹ ਕੇ ਸਾਧ ਸੰਗਤ ਨੂੰ ਨਾਮ ਦਾਨ ਅਤੇ ਸਤਿਸੰਗ ਕਰਨ ਲਈ ਕਿਹਾ। ਡੇਰਾ ਬਿਆਸ ਦੇ ਮੁਖੀ ਨੇ ਕਿਹਾ ਕਿ ਡੇਰੇ ਨਾਲ ਨਾਰਾਜ਼ ਚੱਲ ਰਹੇ ਲੋਕਾਂ ਨੂੰ ਮਨਾ ਕੇ ਡੇਰੇ ਦੇ ਨਾਲ ਦੁਬਾਰਾ ਜੋੜਨਾ ਚਾਹੀਦਾ ਹੈ। ਡੇਰਾ ਜਗਮਾਲਵਾਲੀ ਵਿੱਚ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਆਮਦ ਨੂੰ ਲੈ ਕੇ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਡੇਰਾ ਬਿਆਸ ਮੁਖੀ ਦਾ ਹੈਲੀਕਾਪਟਰ ਉਤਾਰਨ ਲਈ ਡੇਰੇ ਅੰਦਰ ਹੀ ਹੈਲੀਪੈਡ ਬਣਾਇਆ ਗਿਆ ਸੀ। ਪਿਛਲੇ ਮਹੀਨੇ ਡੇਰਾ ਜਗਮਾਲਵਾਲੀ ਦੇ ਗੱਦੀਨਸ਼ੀਨ ਸੰਤ ਬਹਾਦੁਰ ਚੰਦ ਵਕੀਲ ਸਾਹਿਬ ਦਾ ਦੇਹਾਂਤ ਹੋ ਗਿਆ ਸੀ।
ਇਸ ਮਗਰੋਂ ਡੇਰੇ ਦੀ ਗੱਦੀ ਨੂੰ ਲੈ ਕੇ ਦੋ ਧਿਰਾਂ ’ਚ ਵਿਵਾਦ ਪੈਦਾ ਹੋ ਗਿਆ ਸੀ ਪਰ ਬਾਅਦ ਵਿੱਚ ਪੰਚਾਇਤਾਂ ਨੇ ਬਾਬਾ ਵਰਿੰਦਰ ਸਿੰਘ ਢਿੱਲੋਂ ਨੂੰ ਗੱਦੀ ਦਾ
ਵਾਰਸ ਮੰਨ ਕੇ ਉਨ੍ਹਾਂ ਨੂੰ ਗੱਦੀਨਸ਼ੀਨ ਕਰ ਦਿੱਤਾ ਸੀ, ਕਿਉਂਕਿ ਗੱਦੀ ਦੀ ਵਸੀਹਤ ਉਨ੍ਹਾਂ ਕੋਲ ਸੀ।

Advertisement

Advertisement