ਬਾਲਿਆਂਵਾਲੀ ਦਾ ਨਾਇਬ ਤਹਿਸੀਲਦਾਰ ਕਰੋਨਾ ਪਾਜ਼ੇਟਿਵ
07:18 PM Jul 27, 2020 IST
ਕੁਲਦੀਪ ਭੁੱਲਰ
ਮੌੜ ਮੰਡੀ, 27 ਜੁਲਾਈ
Advertisement
ਸਬ ਤਹਿਸੀਲ ਬਾਲਿਆਂਵਾਲੀ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਮੌੜ ਤਹਿਸੀਲ ਕੰਪਲੈਕਸ ਅਤੇ ਬਾਲਿਆਂਵਲੀ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ। ਨਾਇਬ ਤਹਿਸੀਲਦਾਰ ਦੀ ਕੋਵਿਡ 19 ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਐੱਸਡੀਐੱਮ ਮੌੜ ਰਮੇਸ਼ ਜੈਨ ਨੇ ਉਪ ਮੰਡਲ ਮੈਜਿਸਟਰੇਟ ਦਫਤਰ, ਤਹਿਸੀਲਦਾਰ ਦਫਤਰ ਮੌੜ, ਨਾਇਬ ਤਹਿਸੀਲਦਾਰ ਦਫਤਰ ਬਾਲਿਆਂਵਾਲੀ, ਫਰਦ ਕੇਂਦਰ ਮੌੜ, ਬਾਲਿਆਂਵਾਲੀ ਨੂੰ 2 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਮੌੜ ਤੇ ਬਾਲਿਆਂਵਾਲੀ ਤਹਿਸੀਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੇ ਆਪ ਨੂੰ ਘਰਾਂ ਵਿੱਚ ਇਕਾਂਤਵਾਸ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਐੱਸਡੀਐੱਮ ਮੌੜ ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ ਕਰਮਚਾਰੀਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
Advertisement
Advertisement