For the best experience, open
https://m.punjabitribuneonline.com
on your mobile browser.
Advertisement

ਛੁੱਟੀ ਆਏ ਨਾਇਬ ਸੂਬੇਦਾਰ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ

10:47 AM Jun 03, 2024 IST
ਛੁੱਟੀ ਆਏ ਨਾਇਬ ਸੂਬੇਦਾਰ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ
Advertisement

ਪੱਤਰ ਪ੍ਰੇਰਕ
ਟੋਹਾਣਾ, 2 ਜੂਨ
ਇਥੋਂ ਦੇ ਪਿੰਡ ਹੰਸੇਵਾਲਾ ਦਾ ਫੌਜੀ ਨਾਇਬ ਸੂਬੇਦਾਰ ਮਨਜੀਤ ਸਿੰਘ ਦੀ ਪਿੰਡ ਕੋਲੋਂ ਲੰਘਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਨਜੀਤ ਸਿੰਘ ਖੇਡ ਕੋਟੇ ’ਚ ਭਰਤੀ ਹੋਇਆ ਸੀ ਅਤੇ ਭਾਰਤੀ ਫੌਜ ਦੀ 338 ਮੀਡੀਅਮ ਬਟਾਲੀਅਨ ਆਰਟੀ ਜੰਮੂ ਵਿੱਚ ਤਾਇਨਾਤ ਸੀ। ਵੀਰਵਾਰ ਨੂੰ ਮਨਜੀਤ ਸਿੰਘ ਛੁੱਟੀ ਲੈ ਕੇ ਘਰ ਪੁੱਜਾ ਤਾਂ ਦੁਪਹਿਰ ਵੇਲੇ ਦੋਸਤਾਂ ਨਾਲ ਨਹਿਰ ਕੋਲ ਚਲਾ ਗਿਆ। ਇਸ ਦੌਰਾਨ ਪੈਰ ਤਿਲਕਣ ਕਾਰਨ ਉਸ ਦਾ ਇੱਕ ਦੋਸਤ ਨਹਿਰ ਵਿੱਚ ਜਾ ਡਿੱਗਾ। ਦੋਸਤ ਨੂੰ ਬਚਾਉਣ ਲਈ ਮਨਜੀਤ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਕੁੱਝ ਸਮਾਂ ਮਗਰੋਂ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਪੁਲੀਸ ਨੇ ਅੱਜ ਕਾਜਲਹੇੜੀ ਹੈੜ ਤੋਂ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

Advertisement

Advertisement
Advertisement
Author Image

sukhwinder singh

View all posts

Advertisement