Deportation from US: ਡਿਪੋਰਟ ਹੋਏ ਪੀੜਤ ਦੀ ਸ਼ਿਕਾਇਤ ’ਤੇ ਏਜੰਟ ਗ੍ਰਿਫ਼ਤਾਰ
05:14 PM Feb 15, 2025 IST
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਫਰਵਰੀ
ਅਮਰੀਕਾ ਵੱਲੋਂ ਕੁਝ ਦਿਨ ਪਹਿਲਾਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿਚੋਂ ਚਾਰ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਸਨ ਜਿਨ੍ਹਾਂ ਵਿੱਚੋਂ ਇੱਕ ਪੀੜਤ ਵੱਲੋਂ ਦਰਜ ਕਰਵਾਏ ਗਈ ਸ਼ਿਕਾਇਤ ਦੇ ਆਧਾਰ ’ਤੇ ਐਨਆਰਆਈ ਵਿੰਗ ਪਟਿਆਲਾ ਥਾਣੇ ਦੇ ਐਸਐਚ ਓ ਇੰਸਪੈਕਟਰ ਅਭੈ ਸਿੰਘ ਚੌਹਾਨ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਇੱਕ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਅਨਿਲ ਬਦਰਾ ਵਜੋਂ ਹੋਈ ਹੈ ਜੋ ਹਰਿਆਣਾ ਦਾ ਰਹਿਣ ਵਾਲਾ ਹੈ ਜਦਕਿ ਸ਼ਿਕਾਇਤਕਰਤਾ ਪਟਿਆਲਾ ਜ਼ਿਲ੍ਹੇ ਦੇ ਭਾਦਸੋ ਖੇਤਰ ਦੇ ਪਿੰਡ ਦਾ ਵਸਨੀਕ ਹੈ। ਸੰਪਰਕ ਕਰਨ ’ਤੇ ਐਨਆਰਆਈ ਵਿੰਗ ਪਟਿਆਲਾ ਦੇ ਐਸਪੀ ਗੁਰਬੰਸ ਸਿੰਘ ਬੈਂਸ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
Advertisement
Advertisement
Advertisement