ਮੱਧਮ ਦੂਰੀ ਦੀਆਂ ਮਿਜ਼ਾਈਲਾਂ ਤਾਇਨਾਤ ਕਰਨਾ ਫਿਲਪੀਨਜ਼ ਦਾ ਗੈਰ-ਜ਼ਿੰਮੇਵਾਰਾਨਾ ਕਦਮ ਹੋਵੇਗਾ: ਚੀਨ
07:09 AM Dec 24, 2024 IST
Advertisement
ਪੇਈਚਿੰਗ, 23 ਦਸੰਬਰ
ਚੀਨ ਨੇ ਕਿਹਾ ਕਿ ਫਿਲਪੀਨਜ਼ ਵੱਲੋਂ ਮੱਧਮ ਦੂਰੀ ਦੀਆਂ ਮਿਜ਼ਾਈਲਾਂ ਤਾਇਨਾਤ ਕਰਨ ਦੀ ਯੋਜਨਾ ਭੜਕਾਊ ਅਤੇ ਗੈਰ-ਜ਼ਿੰਮੇਵਾਰਾਨਾ ਕਦਮ ਹੋਵੇਗਾ, ਜੋ ਖੇਤਰ ਵਿੱਚ ਤਣਾਅ ਵਧਾਏਗਾ। ਫਿਲਪੀਨਜ਼ ਦੇ ਸਿਖਰਲੇ ਫ਼ੌਜੀ ਅਧਿਕਾਰੀ ਨੇ ਅੱਜ ਮਨੀਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫ਼ੌਜ ਦੱਖਣੀ ਚੀਨ ਸਾਗਰ ਵਿੱਚ ਚੀਨ ਨਾਲ ਤਣਾਅ ਵਿਚਾਲੇ ਦੇਸ਼ ਦੀ ਰੱਖਿਆ ਲਈ ਮੱਧਮ ਦੂਰੀ ਦੀਆਂ ਮਿਜ਼ਾਈਲਾਂ ਤਾਇਨਾਤ ਕਰਨ ਦੀ ਯੋਜਨਾ ਬਣਾ ਰਹੀ ਹੈ। ਲੈਫਟੀਨੈਟ ਜਨਰਲ ਰੌਏ ਗੈਲਿਡੋ ਨੇ ਦੱਸਿਆ, ‘ਹਾਂ, ਯੋਜਨਾਵਾਂ ਹਨ, ਗੱਲਬਾਤ ਜਾਰੀ ਹੈ ਕਿਉਂਕਿ ਅਸੀਂ ਇਸ ਦੀ ਸੰਭਵਤਾ ਅਤੇ ਅਨੁਕੂਲਤਾ ਦੇਖਦੇ ਹਾਂ।’ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਫਿਲਪੀਨਜ਼ ਵੱਲੋਂ ਹਥਿਆਰਾਂ ਦੀ ਤਾਇਨਾਤੀ ਭੂ-ਰਾਜਨੀਤਿਕ ਟਕਰਾਅ ਅਤੇ ਹਥਿਆਰਾਂ ਦੀ ਦੌੜ ਤੇਜ਼ ਕਰੇਗੀ। -ਏਪੀ
Advertisement
Advertisement
Advertisement