For the best experience, open
https://m.punjabitribuneonline.com
on your mobile browser.
Advertisement

ਸਕੂਲ ਵਿੱਚ ਲੱਗੇ ਕੈਂਪ ਦੌਰਾਨ 310 ਬੱਚਿਆਂ ਦੇ ਦੰਦਾਂ ਦੀ ਜਾਂਚ

08:32 AM Aug 04, 2023 IST
ਸਕੂਲ ਵਿੱਚ ਲੱਗੇ ਕੈਂਪ ਦੌਰਾਨ 310 ਬੱਚਿਆਂ ਦੇ ਦੰਦਾਂ ਦੀ ਜਾਂਚ
ਕੈਂਪ ਦੌਰਾਨ ਬੱਚਿਆਂ ਦੇ ਦੰਦਾਂ ਦੀ ਜਾਂਚ ਕਰਦੇ ਹੋਏ ਡਾਕਟਰ ਨੀਤੀ ਸੈਣੀ। -ਫੋਟੋ: ਸਤਨਾਮ ਸਿੰਘ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਅਗਸਤ
ਸਵਿੱਤਰੀ ਬਾਈ ਸੀਨੀਅਰ ਸੈਕੰਡਰੀ ਸਕੂਲ ਬਾਬੈਨ ਵਿੱਚ ਸਕੂਲ ਦੇ ਛੋਟੇ ਬੱਚਿਆਂ ਲਈ ਮੁਫਤ ਦੰਦਾਂ ਦਾ ਚੈਕ ਅੱਪ ਕੈਂਪ ਲਗਾਇਆ ਗਿਆ। ਕੈਂਪ ਵਿੱਚ ਬਾਬੈਨ ਦੇ ਪਾਲ ਡੈਂਟਲ ਹਸਪਤਾਲ ਦੀ ਮਾਹਿਰ ਡਾਕਟਰ ਨੀਤੀ ਸੈਣੀ ਤੇ ਉਨ੍ਹਾਂ ਦੀ ਟੀਮ ਨੇ ਸਕੂਲ ਦੇ 310 ਬੱਚਿਆਂ ਦੀ ਜਾਂਚ ਕੀਤੀ ਤੇ ਉਨਾਂ ਦੇ ਖਰਾਬ ਦੰਦਾਂ ਦਾ ਇਲਾਜ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੀ ਪ੍ਰਿੰਸੀਪਲ ਖੁਸ਼ਬੂ ਸੈਣੀ ਨੇ ਕੀਤੀ। ਇਸ ਮੌਕੇ ਦੰਦਾ ਦੀ ਡਾਕਟਰ ਨੀਤੀ ਸੈਣੀ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਦੰਦਾਂ ਦੀ ਸੁਰੱਖਿਆ ਕਰਨ ਦੀ ਜ਼ਿਆਦਾ ਲੋੜ ਹੁੰਦੀ ਹੈ।
ਬੱਚਿਆਂ ਦੇ ਮਾਂਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਦੇਖ ਭਾਲ ਦੀ ਜ਼ਿੰਮੇਵਾਰੀ ਆਪ ਸੰਭਾਲਣ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦੇ ਦੰਦਾਂ ਦੀ ਸਹੀ ਦੇਖ ਭਾਲ ਨਾ ਹੋਣ ਕਾਰਨ ਉਨਾਂ ਦੇ ਦੰਦ ਖਰਾਬ ਹੋਣ ਦੇ ਨਾਲ-ਨਾਲ ਮਸੂੜਿਆਂ ਵਿੱਚ ਸੜਨ ਪੈਦਾ ਹੋਣ ਦੀ ਸਮੱਸਿਆ ਹੋਣ ਲੱਗਦੀ ਹੈ। ਉਨ੍ਹਾਂ ਕਿਹਾ ਕਿ ਜੇ ਛੋਟੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਦੰਦਾ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਤਾਂ ਛੋਟੇ ਬੱਚਿਆਂ ਵਿੱਚ ਹੋਣ ਵਾਲੀਆਂ ਦੰਦਾਂ ਦੀਆਂ ਬਿਮਾਰੀਆਂ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਦੰਦਾਂ ਦੀ ਜਾਂਚ ਨਿਯਮਤ ਕਰਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਉਨਾਂ ਨੇ ਬੱਚਿਆਂ ਨੂੰ ਦੰਦ ਖਰਾਬ ਕਰ ਦੇਣ ਵਾਲੀਆਂ ਮਿੱਠੀਆਂ ਚੀਜ਼ਾਂ ਤੋਂ ਬਚਣ ਤੇ ਚਾਕਲੇਟ ਤੇ ਟਾਫੀ ਆਦਿ ਦਾ ਸੇਵਨ ਘੱਟ ਕਰਨ ਦੀ ਸਲਾਹ ਦਿੱਤੀ। ਡਾ. ਸੈਣੀ ਨੇ ਕਿਹਾ,‘‘ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਇੱਕ ਵਾਰ ਸਵੇਰੇ ਹੀ ਬੁਰਸ਼ ਕਰਦੇ ਹਾਂ ਜਦਕਿ ਖਾਣਾ ਖਾਣ ਤੋਂ ਬਾਅਦ ਵੀ ਸਾਨੂੰ ਬੁਰਸ਼ ਕਰਨਾ ਚਾਹੀਦਾ ਹੈ ਕਿਉਂਕਿ ਖਾਣਾ ਖਾਣ ਤੋਂ ਬਾਦ ਕੁਝ ਪਦਾਰਥ ਸਾਡੇ ਦੰਦਾਂ ਦੇ ਵਿਚਕਾਰ ਹੀ ਰਹਿ ਜਾਂਦੇ ਹਨ। ਜਿਨ੍ਹਾਂ ਦਾ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ ਜੇ ਖਾਣੇ ਤੋਂ ਬਾਅਦ ਕੁਝ ਕਣ ਦੰਦਾਂ ਦੇ ਵਿਚ ਹੀ ਰਹਿ ਜਾਣਗੇ ਤਾਂ ਉਸ ਵਿਚ ਕੀਟਾਣੂ ਪੈਦਾ ਹੋ ਕੇ ਸਾਡੇ ਦੰਦਾਂ ਨੂੰ ਖਰਾਬ ਕਰ ਦੇਣਗੇ।’’ ਸਕੂਲ ਮੈਨੇਜਮੈਂਟ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਮੌਜੂਦ ਸਨ।

Advertisement

ਰੋਟਰੀ ਕਲੱਬ ਵੱਲੋਂ ਸਿਹਤ ਜਾਂਚ ਕੈਂਪ

ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸਥਾਨਕ ਰੋਟਰੀ ਕਲੱਬ ਵੱਲੋਂ ਸਿਧਾਰਥ ਹਸਪਤਾਲ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਵਿੱਚ ਮੈਗਨੇਟ ਮੈਨਕਾਈਂਡ ਫਾਰਮਾ ਲਿਮਟਿਡ ਵੱਲੋਂ ਰੋਟੈਰੀਅਨ ਡਾ. ਦੀਪਕ ਸ਼ਰਮਾ ਦੀ ਅਗਵਾਈ ਵਿੱਚ ਬੀਐੱਮਡੀ ਟੈਸਟ ਕੀਤੇ ਗਏ। ਕੈਂਪ ਵਿੱਚ 206 ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਰੋਟਰੀ ਪ੍ਰਧਾਨ ਆਸ਼ੂਤੋਸ਼ ਗਰਗ ਨੇ ਕੀਤਾ ਤੇ ਆਏ ਹੋਏ ਮਰੀਜ਼ਾਂ ਨੂੰ ਆਪਣੇ ਆਪ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਸਮੇਂ ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ।

Advertisement

Advertisement
Author Image

joginder kumar

View all posts

Advertisement