For the best experience, open
https://m.punjabitribuneonline.com
on your mobile browser.
Advertisement

ਲਾਇਨਜ਼ ਕਲੱਬ ਵੱਲੋਂ ਦੰਦਾਂ ਦਾ ਕਲੀਨਿਕ ਸ਼ੁਰੂ

06:29 AM Aug 11, 2024 IST
ਲਾਇਨਜ਼ ਕਲੱਬ ਵੱਲੋਂ ਦੰਦਾਂ ਦਾ ਕਲੀਨਿਕ ਸ਼ੁਰੂ
ਉਦਘਾਟਨ ਮੌਕੇ ਮੁੱਖ ਮਹਿਮਾਨ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਜੈਨ
Advertisement

ਖਰੜ: ਲਾਇਨਜ਼ ਕਲੱਬ ਖਰੜ ਦੇ ਦੂਜੇ ਪ੍ਰਾਜੈਕਟ ਚੈਰੀਟੇਬਲ ਦੰਦਾਂ ਦੇ ਕਲੀਨਿਕ ਦਾ ਉਦਘਾਟਨ ਮੁੱਖ ਮਹਿਮਾਨ ਲਾਇਨ ਨਾਕੇਸ਼ ਗਰਗ, ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਪਰਵਿੰਦਰ ਸਿੰਘ ਅਤੇ ਕੌਂਸਲਰ ਵਨੀਤ ਜੈਨ ਵੱਲੋਂ ਕੀਤਾ ਗਿਆ। ਪ੍ਰਾਜੈਕਟ ਮੈਨੇਜਰ ਲਾਇਨ ਪ੍ਰੀਤ ਕੰਵਲ ਸਿੰਘ ਅਤੇ ਦਵਿੰਦਰ ਗੁਪਤਾ ਨੇ ਦੱਸਿਆ ਕਿ ਇਹ ਕਲੀਨਿਕ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਸਹੌੜਾਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਡੈਂਟਲ ਕਾਲਜ ਦੇ ਡਾ. ਮੇਘਨਾ, ਪੂਜਾ ਸੰਧੂ, ਪੂਜਾ ਰਾਣੀ ਦੀ ਟੀਮ ਬਹੁਤ ਹੀ ਘੱਟ ਦਰਾਂ ’ਤੇ ਇਲਾਜ ਕਰੇਗੀ। ਪ੍ਰਧਾਨ ਲਾਇਨ ਨਵੀਨ ਕੁਮਾਰ ਗੁਪਤਾ ਨੇ ਦੱਸਿਆ ਕਿ ਕਲੱਬ ਵੱਲੋਂ ਇੱਥੇ ਪਹਿਲਾਂ ਚੈਰੀਟੇਬਲ ਲੈਬਾਰਟਰੀ ਵੀ ਚਲਾਈ ਜਾ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਰਿਆਤ ਬਾਹਰਾ ਡੈਂਟਲ ਕਾਲਜ ਡਾ. ਅਕਸ਼ੈ ਨੇ ਲਾਇਨਜ਼ ਕਲੱਬ ਖਰੜ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement