ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਤਭੂਮੀ ਸੇਵਾ ਮਿਸ਼ਨ ਆਸ਼ਰਮ ਵਿੱਚ ਦੰਦਾਂ ਦਾ ਜਾਂਚ ਕੈਂਪ ਲਾਇਆ

10:16 AM Aug 26, 2024 IST
ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ। -ਫੋਟੋ :ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਅਗਸਤ
ਰੋਟਰੀ ਕਲੱਬ ਤੇ ਕਸ਼ਤਰੀ ਖੁਖਰਾਇਣ ਮਹਾਸਭਾ ਕੁਰੂਕਸ਼ੇਤਰ ਦੀ ਸਾਂਝੀ ਅਗਵਾਈ ਹੇਠ ਮਾਤਭੂਮੀ ਸੇਵਾ ਮਿਸ਼ਨ ਫਤੂਪੁਰ ਦੇ ਆਸ਼ਰਮ ਵਿੱਚ ਦੰਦਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਮਾਤਭੂਮੀ ਸੇਵਾ ਮਿਸ਼ਨ ਦੇ ਸੰਸਥਾਪਕ ਡਾ. ਪ੍ਰਕਾਸ਼ ਮਿਸ਼ਰਾ, ਪ੍ਰਾਜੈਕਟ ਚੇਅਰਮੈਨ ਦੰਦਾ ਦੇ ਮਾਹਿਰ ਡਾ. ਦੀਪਕ ਅਗਰਵਾਲ ਤੇ ਸਮਾਜ ਸੇਵੀ ਅਸ਼ੀਸ਼ ਸੱਭਰਵਾਲ ਨੇ ਕੀਤਾ। ਦੰਦਾ ਦੇ ਮਾਹਿਰ ਡਾਕਟਰ ਦੀਪਕ ਅਗਰਵਾਲ ਨੇ ਆਏ ਹੋਏ ਵਿਅਕਤੀਆਂ ਤੇ ਬ੍ਰਹਮਚਾਰੀਆਂ ਦੇ ਦੰਦਾ ਦੀ ਜਾਂਚ ਕੀਤੀ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਰੋਜ਼ਾਨਾ ਜੀਵਨ ਵਿੱਚ ਦੰਦਾ ਦੀ ਸਾਂਭ ਸੰਭਾਲ ਤੇ ਸੁਰੱਖਿਆ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ, ‘‘ਮਨੁੱਖੀ ਸਰੀਰ ਵਿੱਚ ਦੰਦਾਂ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ, ਇਹ ਨਾ ਸਿਰਫ ਤੁਹਾਡੀ ਸਿਹਤ ਲਈ ਸਗੋਂ ਤੁਹਾਡੀ ਸ਼ਖ਼ਸੀਅਤ ਵਿਚ ਵੀ ਨਿਖਾਰ ਲਿਆਉਂਦੇ ਹਨ। ਸਹੀ ਅਰਥਾਂ ਵਿੱਚ ਦੰਦ ਮਨੁੱਖੀ ਸਰੀਰ ਦਾ ਸ਼ੀਸ਼ਾ ਹੁੰਦੇ ਹਨ।’’ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਾ. ਸ੍ਰੀ ਪ੍ਰਕਾਸ਼ ਮਿਸ਼ਰਾ ਨੇ ਕਿਹਾ, ‘‘ਦੂਜਿਆਂ ਦੀ ਸੇਵਾ ਕਰ ਕੇ ਅਸੀਂ ਸਮਾਜ ਨੂੰ ਇਕ ਵਧੀਆ ਸਥਾਨ ਬਣਾਉਣ ਵਿੱਚ ਮਦਦ ਕਰਦੇ ਹਾਂ। ਸਾਡੇ ਜੀਵਨ ਵਿੱਚ ਪਰਉਪਕਾਰ ਦੀ ਭਾਵਨਾ ਸਾਨੂੰ ਮਾਨਸਿਕ ਤੇ ਸਰੀਰਕ ਸ਼ਕਤੀ ਪ੍ਰਦਾਨ ਕਰਦੀ ਹੈ।’’ ਉਨ੍ਹਾਂ ਕਿਹਾ ਕਿ ਕੋਹੀ ਫਰਕ ਨਹੀਂ ਪੈਂਦਾ ਕਿ ਸੇਵਾ ਜੋ ਵੀ ਰੂਪ ਲੈਂਦੀ ਹੈ, ਸਮਾਜ ਸੇਵਾ ਹਮੇਸ਼ਾ ਇਕ ਨਿਰਸੁਆਰਥ ਕਾਰਜ ਹੈ ਜੋ ਦੂੁਜਿਆਂ ਨੂੰ ਲਾਭ ਪਹੁੰਚਾਉਦੀ ਹੈ। ਉਨ੍ਹਾਂ ਕਿਹਾ ਕਿ ਸਮਾਜਕ ਕਾਰਜਾਂ ਦੀਆਂ ਕਦਰਾਂ ਕੀਮਤਾਂ ਦਾ ਸੁਝਾਅ ਹੈ ਕਿ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਸਮਰਥਨ ਤੇ ਸਮਰਪਣ ਦੀ ਭਾਵਨਾ ਵੀ ਜ਼ਰੂਰੀ ਹੈ। ਸਭਾ ਵੱਲੋਂ ਮਾਤ ਭੂਮੀ ਸਿਖਿਆ ਮੰਦਿਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ।

Advertisement

Advertisement
Advertisement