For the best experience, open
https://m.punjabitribuneonline.com
on your mobile browser.
Advertisement

ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਦਾ ਕਹਿਰ ਬਰਕਰਾਰ

07:19 AM Jan 25, 2024 IST
ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਦਾ ਕਹਿਰ ਬਰਕਰਾਰ
ਜਲੰਧਰ ਵਿੱਚ ਸੰਘਣੀ ਧੁੰਦ ਦੌਰਾਨ ਸੜਕ ਤੋਂ ਲੰਘਦੇ ਹੋਏ ਵਾਹਨ। -ਫੋਟੋ: ਸਰਬਜੀਤ ਸਿੰਘ
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਜਨਵਰੀ
ਅੱਜ ਮੁੜ ਪਈ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਵਾਸਤੇ ਮੁੜ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਦੀ ਚੇਤਾਵਨੀ ਦਿੱਤੀ ਗਈ ਹੈ। ਅੱਜ ਦਿਨ ਦੀ ਸ਼ੁਰੂਆਤ ਮੁੜ ਸੰਘਣੀ ਧੁੰਦ ਨਾਲ ਹੋਈ ਹੈ। ਸਵੇਰ ਵੇਲੇ ਪਈ ਸੰਘਣੀ ਧੁੰਦ ਦੇ ਕਾਰਨ ਦੇਖਣ ਸਮਰੱਥਾ ਨਾ ਮਾਤਰ ਰਹਿ ਗਈ ਸੀ। ਜਿਸ ਨੇ ਸਮੁੱਚੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ। ਧੁੰਦ ਦੇ ਨਾਲ ਪਾਣੀ ਦੀਆਂ ਬੂੰਦਾਂ ਵੀ ਹਲਕੇ ਮੀਂਹ ਵਾਂਗ ਡਿੱਗ ਰਹੀਆਂ ਸਨ। ਦੁਪਹਿਰ ਵੇਲੇ ਮੌਸਮ ਸਾਫ ਹੋਇਆ ਤੇ ਕੁਝ ਸਮੇਂ ਲਈ ਧੁੱਪ ਨਿਕਲੀ ਸੀ ਪਰ ਉਸ ਤੋਂ ਬਾਅਦ ਮੁੜ ਮੌਸਮ ਪਹਿਲਾਂ ਵਾਂਗ ਹੀ ਹੋ ਗਿਆ। ਕੜਾਕੇ ਦੀ ਠੰਢ ਨੇ ਪਹਿਲਾਂ ਹੀ ਲੋਕਾਂ ਦਾ ਜੀਊਣਾ ਮੁਹਾਲ ਕੀਤਾ ਹੋਇਆ। ਬੀਤੀ ਰਾਤ ਹੱਡ ਚੀਰਵੀਂ ਸੀਤ ਲਹਿਰ ਸੀ। ਅੱਜ ਵੀ ਸੀਤ ਲਹਿਰ ਦਾ ਜ਼ੋਰ ਜਾਰੀ ਰਿਹਾ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਘੱਟੋ ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦੱਸਿਆ ਗਿਆ ਪਰ ਲੋਕਾਂ ਵੱਲੋਂ ਪਾਰਾ ਹੋਰ ਹੇਠਾਂ ਡਿੱਗਿਆ ਮਹਿਸੂਸ ਕੀਤਾ ਗਿਆ।
ਇਸ ਦੌਰਾਨ ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਵਾਸਤੇ ਮੁੜ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਇਸ ਠੰਢ ਤੋਂ ਬਚਣ ਦਾ ਸੁਝਾਅ ਵੀ ਦਿੱਤਾ ਗਿਆ।

Advertisement

ਧੁੰਦ ਕਾਰਨ ਕਈ ਰੇਲ ਗੱਡੀਆਂ ਦਾ ਸਮਾਂ ਬਦਲਿਆ

ਜਲੰਧਰ (ਪੱਤਰ ਪ੍ਰੇਰਕ): ਕੜਾਕੇ ਦੀ ਠੰਢ ਤੇ ਧੁੰਦ ਕਾਰਨ ਪਿਛਲੇ ਇਕ ਮਹੀਨੇ ਤੋਂ ਰੇਲਵੇ ਸਟੇਸ਼ਨ ਤੋਂ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਦਾ ਸਮਾਂ ਲਗਾਤਾਰ ਬਦਲਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਕਈ ਰੇਲ ਗੱਡੀਆਂ ਦੇਰੀ ਨਾਲ ਚੱਲਣ ਕਾਰਨ ਰੱਦ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਨਾਂਦੇੜ ਸਾਹਿਬ ਜਾਣ ਵਾਲੀ ਸੱਚਖੰਡ ਐਕਸਪ੍ਰੈੱਸ ਅਤੇ ਜੈ ਨਗਰ ਜਾਣ ਵਾਲੀ ਜੈਨਗਰ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਗਿਆ ਹੈ। ਠਅੱਜ ਘੱਟੋ ਤੋਂ ਘੱਟ ਤਾਪਮਾਨ 4 ਡਿਗਰੀ ਦੇ ਕਰੀਬ ਰਿਹਾ। ਅੱਜ ਸਾਰਾ ਦਿਨ ਧੁੱਪ ਨਾ ਨਿਕਲਣ ਕਾਰਨ ਬਾਜ਼ਾਰਾਂ ਵਿਚ ਰੋਣਕ ਘੱਟ ਰਹੀ। ਗਾਹਕ ਨਾ ਹੋਣ ਕਾਰਨ ਕਈ ਦੁਕਾਨਦਾਰ ਪੰਜ ਵਜੇ ਦੇ ਕਰੀਬ ਹੀ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ ਕਿਉਕਿ ਅੱਜ ਸ਼ਾਮ ਫਿਰ ਧੁੰਦ ਪੈਣੀ ਸ਼ੁਰੂ ਹੋ ਗਈ ਤੇ ਸੀਤ ਲਹਿਰ ਵੀ ਚਲਦੀ ਰਹੀ।

Advertisement
Author Image

joginder kumar

View all posts

Advertisement
Advertisement
×