ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਬਰਕਰਾਰ

07:50 AM Jan 08, 2025 IST
ਜਲੰਧਰ ਵਿੱਚ ਸੰਘਣੀ ਧੁੰਦ ਦੌਰਾਨ ਆਪਣੀ ਮੰਜ਼ਿਲ ਵੱਲ ਜਾਂਦੇ ਹੋਏ ਵਾਹਨ ਚਾਲਕ। -ਫੋਟੋ: ਮਲਕੀਅਤ ਸਿੰਘ

ਆਤਿਸ਼ ਗੁਪਤਾ
ਚੰਡੀਗੜ੍ਹ, 7 ਜਨਵਰੀ
ਪੰਜਾਬ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਇਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ। ਸੰਘਣੀ ਧੁੰਦ ਕਾਰਨ ਜਿੱਥੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਲੋਕ ਆਪਣੇ ਘਰਾਂ ਵਿੱਚੋਂ ਲੋੜ ਪੈਣ ’ਤੇ ਹੀ ਬਾਹਰ ਨਿਕਲਦੇ ਦਿਖਾਈ ਦਿੱਤੇ। ਪੰਜਾਬ ਵਿੱਚ ਰਾਤ ਸਮੇਂ ਗੁਰਦਾਸਪੁਰ ਅਤੇ ਦਿਨ ਵੇਲੇ ਫ਼ਤਹਿਗੜ੍ਹ ਸਾਹਿਬ ਸਭ ਤੋਂ ਠੰਢੇ ਰਹੇ।
ਗੁਰਦਾਸਪੁਰ ਵਿੱਚ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਸੂਬੇ ਵਿੱਚ 8 ਤੇ 9 ਜਨਵਰੀ ਨੂੰ ਸੰਘਣੀ ਧੁੰਦ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਇਨ੍ਹਾਂ ਦੋ
ਦਿਨਾਂ ਲਈ ਓਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਲੰਘੀ ਰਾਤ ਤੋਂ ਹੀ ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਰਿਹਾ, ਜਿਸ ਕਾਰਨ ਅੱਜ ਸਵੇਰ ਸਮੇਂ ਸੜਕਾਂ ’ਤੇ ਦੁੂਰ ਤੱਕ ਦਿਖਣ ਦੀ ਹੱਦ ਸੀਮਤ ਹੀ ਰਹੀ। ਸੜਕਾਂ ’ਤੇ ਕੁਝ ਦਿਖਾਈ ਨਾ ਦੇਣ ਕਰਕੇ ਸੜਕ ਹਾਦਸਿਆਂ ਦਾ ਡਰ ਬਣਿਆ ਰਿਹਾ, ਜਦੋਂਕਿ ਇੱਕਾ-ਦੁੱਕਾ ਥਾਵਾਂ ’ਤੇ ਸੜਕ ਹਾਦਸੇ ਵਾਪਰੇ ਵੀ। ਦੂਜੇ ਪਾਸੇ ਸੰਘਣੀ ਧੁੰਦ ਕਰਕੇ ਕਿਸਾਨਾਂ ਦੇ ਚਿਹਰੇ ਖਿੜ ਗਏ। ਇਹ ਧੁੰਦ ਖੇਤੀ ਲਈ ਲਾਹੇਵੰਦ ਦੱਸੀ ਜਾ ਰਹੀ ਹੈ ਪਰ ਜ਼ਿਆਦਾ ਠੰਢ ਪੈਣ ਕਰਕੇ ਰੋਜ਼ਾਨਾ ਦਿਹਾੜੀ ਕਰਕੇ ਕਮਾਉਣ ਵਾਲਿਆਂ ਦਾ ਕੰਮਕਾਜ ਜ਼ਰੂਰ ਪ੍ਰਭਾਵਿਤ ਹੋ ਗਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 11.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 6.5, ਲੁਧਿਆਣਾ ਵਿੱਚ 10.2, ਪਟਿਆਲਾ ਵਿੱਚ 10.4, ਪਠਾਨਕੋਟ ਵਿੱਚ 10.7, ਬਠਿੰਡਾ ਵਿੱਚ 8, ਫਰੀਦਕੋਟ ਵਿੱਚ 6.9, ਨਵਾਂ ਸ਼ਹਿਰ ਵਿੱਚ 10.5, ਬਰਨਾਲਾ ਵਿੱਚ 9.7, ਫਰੀਦਕੋਟ ਵਿੱਚ 9.1, ਫ਼ਤਹਿਗੜ੍ਹ ਸਾਹਿਬ ਵਿੱਚ 10.7, ਫਾਜ਼ਿਲਕਾ ਵਿੱਚ 7.2, ਹੁਸ਼ਿਆਰਪੁਰ ਵਿੱਚ 9.2, ਮੋਗਾ ਵਿੱਚ 8.6, ਮੁਹਾਲੀ ਵਿੱਚ 11.5, ਰੂਪਨਗਰ ਨਿੱਚ 8.8 ਅਤੇ ਸੰਗਰੂਰ ਵਿੱਚ 9.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

Advertisement

Advertisement