ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਘਣੀ ਧੁੰਦ ਕਾਰਨ ਹਵਾਈ, ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ

07:46 AM Jan 11, 2025 IST
ਦਿੱਲੀ ਹਵਾਈ ਅੱਡੇ ’ਤੇ ਉਡਾਣਾਂ ਵਿੱਚ ਦੇਰੀ ਹੋਣ ਕਾਰਨ ਖੁਆਰ ਹੁੰਦੇ ਹੋਏ ਯਾਤਰੀ ਅਤੇ ਉਨ੍ਹਾਂ ਦੇ ਸਕੇ ਸਬੰਧੀ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜਨਵਰੀ
ਸੰਘਣੀ ਧੁੰਦ ਅਤੇ ਗੰਭੀਰ ਹਵਾ ਦੀ ਗੁਣਵੱਤਾ ਦੇ ਪੱਧਰ ਨੇ ਕੌਮੀ ਰਾਜਧਾਨੀ ਵਿੱਚ ਹਵਾਈ ਸਫ਼ਰ ਕਰਨ ਵਾਲਿਆਂ ਵਿੱਚ ਯਾਤਰੀਆਂ ਨੂੰ ਕਾਫ਼ੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪਿਆ। ਇੱਥੇ ਅੱਜ ਤੜਕੇ ਕਈ ਖੇਤਰਾਂ ਵਿੱਚ ਦਿਖਣ ਦੀ ਤੀਬਰਤਾ ਜ਼ੀਰੋ ਦੱਸੀ ਗਈ, ਜਿਸ ਨਾਲ ਉਡਾਣਾਂ, ਰੇਲ ਗੱਡੀਆਂ ਅਤੇ ਸੜਕੀ ਆਵਾਜਾਈ ਵਿੱਚ ਵਿਘਨ ਪਿਆ। ਰਿਪੋਰਟਾਂ ਮੁਤਾਬਕ ਖਰਾਬ ਮੌਸਮ ਕਾਰਨ 150 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਦਰਜਨਾਂ ਰੇਲ ਗੱਡੀਆਂ ਤੈਅ ਸਮੇਂ ਤੋਂ ਪਿੱਛੇ ਚੱਲ ਰਹੀਆਂ ਸਨ।
ਇਹ ਉੱਤਰੀ ਭਾਰਤ ਵਿੱਚ ਹਰ ਸਰਦੀਆਂ ਵਿੱਚ ਇੱਕ ਆਮ ਵਰਗੀ ਸਮੱਸਿਆ ਹੈ, ਜਿੱਥੇ ਦਸੰਬਰ ਅਤੇ ਜਨਵਰੀ ਦੇ ਵਿਚਕਾਰ ਅਜਿਹਾ ਹੁੰਦਾ ਰਹਿੰਦਾ ਹੈ। ਰਾਜ-ਸੰਚਾਲਿਤ ਸਫਰ ਵੈੱਬਸਾਈਟ ਅਨੁਸਾਰ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕਾਂਕ ਕਈ ਖੇਤਰਾਂ ਵਿੱਚ 400 ਤੋਂ ਉੱਪਰ ਸੀ। ਇਹ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਸੁਰੱਖਿਅਤ ਸੀਮਾ ਤੋਂ 25 ਗੁਣਾ ਵੱਧ ਹੈ। ਰਾਜਧਾਨੀ ਵਿੱਚ ਅਧਿਕਾਰੀਆਂ ਨੇ ਪ੍ਰਦੂਸ਼ਣ ਕੰਟਰੋਲ ਕਰਨ ਵਾਲੇ ਯਤਨਾਂ ਨੂੰ ਵਾਪਸ ਲਿਆਂਦਾ ਹੈ, ਜਿਸ ਵਿੱਚ ਉਸਾਰੀ ਅਤੇ ਢਾਹੁਣ ਦੀਆਂ ਸਰਗਰਮੀਆਂ ’ਤੇ ਪਾਬੰਦੀ ਅਤੇ ਸਕੂਲ ਦੀਆਂ ਜਮਾਤਾਂ ਆਨਲਾਈਨ ਹੋਣੀਆਂ ਸ਼ਾਮਲ ਹਨ।
ਦਿੱਲੀ ਅਤੇ ਨੇੜਲੇ ਸ਼ਹਿਰਾਂ ਫਰੀਦਾਬਾਦ, ਗੁਰੂਗਰਾਮ, ਨੋਇਡਾ ਅਤੇ ਗਾਜ਼ੀਆਬਾਦ ਵਿੱਚ ਅੱਜ ਅਸਮਾਨ ’ਤੇ ਧੁੰਦ ਦੀ ਚਾਦਰ ਛਾਈ ਰਹੀ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਧੁੰਦ ਕਾਰਨ ਗੱਡੀਆਂ ਚਲਾਉਣ ਵਿੱਚ ਪ੍ਰੇਸ਼ਾਨੀ ਹੋਈ। ਦਿੱਲੀ ਹਵਾਈ ਅੱਡੇ ਵੱਲੋਂ ਘੱਟ ਵਿਜ਼ੀਬਿਲਟੀ ਕਾਰਨ ਮੁਸਾਫਰਾਂ ਨੂੰ ਸੰਭਾਵਿਤ ਰੁਕਾਵਟਾਂ ਲਈ ਇੱਕ ਚਿਤਾਵਨੀ ਜਾਰੀ ਕੀਤੀ ਗਈ। ਐਡਵਾਈਜਰੀ ਵਿੱਚ ਕਿਹਾ ਗਿਆ ਕਿ ਦਿੱਲੀ ਹਵਾਈ ਅੱਡੇ ’ਤੇ ਲੈਂਡਿੰਗ ਅਤੇ ਟੇਕ-ਆਫ ਜਾਰੀ ਹੈ, ਉਹ ਉਡਾਣਾਂ ਜੋ ਸੀਏਟੀ ਤਿੰਨ ਵਿਧੀ ਦੀ ਪਾਲਣਾ ਨਹੀਂ ਕਰਦੀਆਂ ਹਨ, ਪ੍ਰਭਾਵਿਤ ਹੋ ਸਕਦੀਆਂ ਹਨ। ਸੀਏਟੀ ਤਿੰਨ ਇੱਕ ਅਜਿਹਾ ਸਿਸਟਮ ਹੈ ਜੋ ਜਹਾਜ਼ਾਂ ਨੂੰ ਮਾੜੀ ਦਿੱਖ ਦੀ ਸਥਿਤੀ ਵਿੱਚ ਲੈਂਡ ਕਰਨ ਦੀ ਇਜਾਜ਼ਤ ਦਿੰਦਾ ਹੈ। ਫਲਾਈਟ ਟਰੈਕਿੰਗ ਵੈੱਬਸਾਈਟ ‘ਫਲਾਈਟਰਾਡਾਰ24’ ਅਨੁਸਾਰ ਦਿੱਲੀ ਹਵਾਈ ਅੱਡੇ ’ਤੇ ਰਵਾਨਗੀ 30 ਮਿੰਟਾਂ ਤੋਂ ਵੱਧ ਅਤੇ ਪਹੁੰਚਣ ਵਿੱਚ ਲਗਪਗ 20 ਮਿੰਟ ਦੀ ਦੇਰੀ ਹੋਈ। ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਏਅਰਪੋਰਟ ‘ਤੇ ਹਫੜਾ-ਦਫੜੀ ਦੀ ਸ਼ਿਕਾਇਤ ਕੀਤੀ।
ਇਸ ਦੌਰਾਨ ਭਾਰਤੀ ਰੇਲਵੇ ਨੇ ਕਿਹਾ ਕਿ ਧੁੰਦ ਕਾਰਨ ਸ਼ਹਿਰ ਨੂੰ ਜਾਣ ਵਾਲੀਆਂ 26 ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਸਨ। ਭਾਰਤ ਦੇ ਮੌਸਮ ਵਿਭਾਗ ਨੇ ਹਫਤੇ ਦੇ ਅੰਤ ਵਿੱਚ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਦ੍ਰਿਸ਼ਟੀ ਦੀ ਸਥਿਤੀ ਵਿੱਚ ਸੁਧਾਰ ਹੋਣ ਦੀ ਉਮੀਦ ਹੈ।

Advertisement

Advertisement