ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੈਨਮਾਰਕ ਓਪਨ: ਮਰੀਨ ਤੋਂ ਹਾਰੀ ਸਿੰਧੂ

08:02 AM Oct 22, 2023 IST

ਓਡੇਂਸੇ (ਡੈਨਮਾਰਕ): ਓਲੰਪਿਕ ਵਿੱਚ ਦੋ ਤਗ਼ਮੇ ਜੇਤੂ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅੱਜ ਇੱਥੇ ਡੈਨਮਾਰਕ ਓਪਨ ਸੁਪਰ 750 ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਆਪਣੀ ਰਵਾਇਤੀ ਵਿਰੋਧੀ ਸਪੇਨ ਦੀ ਕੈਰੋਲੀਨਾ ਮਰੀਨ ਤੋਂ ਤਿੰਨ ਗੇਮਾਂ ਵਿੱਚ ਹਾਰ ਕੇ ਬਾਹਰ ਹੋ ਗਈ। ਮੈਚ ਦੌਰਾਨ ਬਹਿਸ ਹੋਣ ਕਾਰਨ ਦੋਵਾਂ ਖਿਡਾਰਨਾਂ ਨੂੰ ਪੀਲੇ ਕਾਰਡ ਦਿਖਾਏ ਗਏ। ਸਿੰਧੂ ਇਸ ਪੂਰੇ ਸੀਜ਼ਨ ਦੌਰਾਨ ਅੱਗੇ ਵਧਣ ਲਈ ਸੰਘਰਸ਼ ਕਰ ਰਹੀ ਹੈ। ਇਹ ਮੁਕਾਬਲਾ ਇੱਕ ਘੰਟਾ 13 ਮਿੰਟ ਤੱਕ ਚੱਲਿਆ। ਇਸ ਵਿੱਚ ਪੀਵੀ ਸਿੰਧੂ ਨੂੰ 18-21, 21-19, 7-21 ਨਾਲ ਹਾਰ ਝੱਲਣੀ ਪਈ। ਸਿੰਧੂ ਦੀ ਮਰੀਨ ਖ਼ਿਲਾਫ਼ ਇਹ ਪੰਜਵੀਂ ਹਾਰ ਹੈ। ਮਰੀਨ ਇਸ ਤੋਂ ਪਹਿਲਾਂ ਸਿੰਧੂ ਨੂੰ 2016 ਰੀਓ ਓਲੰਪਿਕ ਫਾਈਨਲ ਅਤੇ 2018 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਰਾ ਚੁੱਕੀ ਹੈ। -ਪੀਟੀਆਈ

Advertisement

Advertisement
Advertisement