ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੈਨਮਾਰਕ ਓਪਨ: ਭਾਰਤ ਨੂੰ ਸਿੰਧੂ ਤੇ ਲਕਸ਼ੈ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ

07:25 AM Oct 15, 2024 IST
ਪੀਵੀ ਸਿੰਧੂ, ਲਕਸ਼ੈ ਸੇਨ

ਓਡੇਂਸੇ (ਡੈਨਮਾਰਕ), 14 ਅਕਤੂਬਰ
ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਭਲਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਡੈਨਮਾਰਕ ਓਪਨ ਸੁਪਰ 750 ਟੂਰਨਾਮੈਂਟ ਵਿੱਚ ਲੈਅ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ। ਭਾਰਤ ਨੂੰ ਦੋਵਾਂ ਤੋਂ ਵੱਡੀਆਂ ਉਮੀਦਾਂ ਹਨ। ਮਹਿਲਾ ਵਰਗ ਵਿੱਚ ਲੈਅ ’ਚ ਚੱਲ ਰਹੀਆਂ ਮਾਲਵਿਕਾ ਬੰਸੋਦ, ਆਕਰਸ਼ੀ ਕਸ਼ਯਪ ਅਤੇ ਉਨਤੀ ਹੁੱਡਾ ਵੀ ਮੈਦਾਨ ’ਚ ਉਤਰਨਗੀਆਂ।
ਪਿਛਲੇ ਹਫ਼ਤੇ ਆਰਕਟਿਕ ਓਪਨ ਵਿੱਚ ਸਿੰਧੂ ਤੇ ਲਕਸ਼ੈ ਸੇਨ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਪਹਿਲੇ ਗੇੜ ’ਚੋਂ ਹੀ ਹਾਰ ਕੇ ਬਾਹਰ ਹੋ ਗਈ ਸੀ, ਜਦਕਿ 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਸੇਨ ਦੂਜੇ ਗੇੜ ਵਿੱਚ ਹਾਰ ਗਿਆ ਸੀ। ਪੈਰਿਸ ਓਲੰਪਿਕ ’ਚ ਚੌਥੇ ਸਥਾਨ ’ਤੇ ਰਹੇ ਸੇਨ ਨੂੰ ਚੀਨੀ ਤਾਇਪੇ ਦੇ ਚੋਊ ਤਿਏਨ ਚੇਨ ਨੇ ਹਰਾਇਆ ਸੀ। ਹੁਣ ਇੱਥੇ ਉਸ ਦਾ ਸਾਹਮਣਾ ਪਹਿਲੇ ਗੇੜ ਵਿੱਚ ਚੀਨ ਦੇ ਲੂ ਗੁਆਂਗ ਜ਼ੂ ਨਾਲ ਹੋਵੇਗਾ। ਦੂਜੇ ਗੇੜ ਵਿੱਚ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਹੋ ਸਕਦਾ ਹੈ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੂੰ ਆਪਣੇ ਪ੍ਰਦਰਸ਼ਨ ’ਚ ਕਾਫੀ ਸੁਧਾਰ ਕਰਨਾ ਪਵੇਗਾ। ਨਵੇਂ ਕੋਚ ਅਨੂਪ ਸ੍ਰੀਧਰ ਅਤੇ ਕੋਰੀਆ ਦੀ ਲੀ ਹਯੂਨ ਇਲ ਦੇ ਮਾਰਗਦਰਸ਼ਨ ਹੇਠ ਉਹ ਪਹਿਲੇ ਗੇੜ ਵਿੱਚ ਚੀਨੀ ਤਾਇਪੇ ਦੀ ਪੇਈ ਯੂ ਪੋ ਨਾਲ ਖੇਡੇਗੀ। ਦੂਜੇ ਗੇੜ ਵਿੱਚ ਉਸ ਦਾ ਸਾਹਮਣਾ ਚੀਨ ਦੀ ਹਾਨ ਯੂਈ ਨਾਲ ਹੋ ਸਕਦਾ ਹੈ। ਪੁਰਸ਼ ਡਬਲਜ਼ ਵਿੱਚ ਭਾਰਤੀ ਦੀ ਕੋਈ ਜੋੜੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਹੀ ਹੈ, ਜਦਕਿ ਮਹਿਲਾ ਡਬਲਜ਼ ਵਿੱਚ ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਹਿੱਸਾ ਲੈ ਰਹੀਆਂ ਹਨ। -ਪੀਟੀਆਈ

Advertisement

Advertisement