ਸ਼ਰਜੀਲ ਦੀ ਜ਼ਮਾਨਤ ਪਟੀਸ਼ਨ ’ਤੇ ਜਲਦੀ ਸੁਣਵਾਈ ਤੋਂ ਇਨਕਾਰ
07:31 AM Sep 05, 2024 IST
Advertisement
ਨਵੀਂ ਦਿੱਲੀ, 4 ਸਤੰਬਰ
ਦਿੱਲੀ ਹਾਈ ਕੋਰਟ ਨੇ ਕੌਮੀ ਰਾਜਧਾਨੀ ’ਚ ਫਰਵਰੀ 2020 ’ਚ ਭੜਕੇ ਫਿਰਕੂ ਦੰਗਿਆਂ ਨਾਲ ਜੁੜੇ ਇੱਕ ਮਾਮਲੇ ’ਚ ਅੱਜ ਵਿਦਿਆਰਥੀ ਕਾਰਕੁਨ ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨ ’ਤੇ ਜਲਦੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਇਮਾਮ ਨੇ ਦੰਗਿਆਂ ਦੀ ਕਥਿਤ ਵੱਡੀ ਸਾਜ਼ਿਸ਼ ਨੂੰ ਲੈ ਕੇ ਯੂਏਪੀਏ ਤਹਿਤ ਆਪਣੇ ਖ਼ਿਲਾਫ਼ ਦਰਜ ਕੇਸ ’ਚ ਜ਼ਮਾਨਤ ਮੰਗੀ ਹੈ। ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਗਿਰੀਸ਼ ਕਠਪਾਲੀਆ ਦੇ ਬੈਂਚ ਨੇ ਕਿਹਾ ਕਿ ਕਿਉਂਕਿ ਇਹ ਮਾਮਲਾ ਪਹਿਲਾਂ ਤੋਂ ਹੀ ਸੱਤ ਅਕਤੂਬਰ ਨੂੰ ਆਖਰੀ ਸੁਣਵਾਈ ਲਈ ਸੂਚੀਬੱਧ ਹੈ, ਇਸ ਲਈ ਨਿਰਧਾਰਤ ਤਰੀਕ ਤੋਂ ਪਹਿਲਾਂ ਸੁਣਵਾਈ ਲਈ ਇਸ ਦਾ ਕੋਈ ਆਧਾਰ ਨਹੀਂ ਹੈ। ਇਮਾਮ, ਉਮਰ ਖਾਲਿਦ ਤੇ ਕਈ ਲੋਕ ਲੋਕਾਂ ’ਤੇ ਫਰਵਰੀ 2020 ਦੇ ਦੰਗਿਆਂ ਦੇ ਕਥਿਤ ਤੌਰ ’ਤੇ ਮਾਸਟਰ ਮਾਈਂਡ ਹੋਣ ਲਈ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ
Advertisement
Advertisement
Advertisement