For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਸਾਇਲੋਜ਼ ਖ਼ਿਲਾਫ਼ ਮੁਜ਼ਾਹਰੇ

08:48 AM Apr 12, 2024 IST
ਕਿਸਾਨਾਂ ਵੱਲੋਂ ਸਾਇਲੋਜ਼ ਖ਼ਿਲਾਫ਼ ਮੁਜ਼ਾਹਰੇ
ਮਾਨਸਾ ਵਿਚ ਵਿਚ ਡੀਸੀ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਸੁਰੇਸ਼
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਪਰੈਲ
ਇਥੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਅਡਾਨੀ ਆਧੁਨਿਕ ਸਾਇਲੋ ਪਲਾਂਟ ਅੱਗੇ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਘੜਨ ਦੇ ਦੋਸ਼ ਲਾਏ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਬੀਬੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਜਥੇਬੰਦੀ ਸੂਬਾ ਆਗੂ ਬਲੌਰ ਸਿੰਘ ਘੱਲਕਲਾਂ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸੇਦੋਕੇ, ਗੁਰਮੀਤ ਸਿੰਘ ਕਿਸਨਪੁਰਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਪੱਖੀ ਹਨ। ਸੂਬਾ ਸਰਕਾਰ ਨੇ ਕੁਝ ਦਿਨ ਪਹਿਲਾਂ ਜੋ ਸਾਇਲੋ ਗੋਦਾਮਾਂ ਨੂੰ ਕਣਕ ਖਰੀਦਣ ਵੇਚਣ ਭੰਡਾਰ ਕਰਨ ਦੀ ਮਨਜ਼ੂਰੀ ਦਿੱਤੀ ਸੀ ਉਹ ਫ਼ੈਸਲਾ ਸਰਕਾਰ ਨੂੰ ਕਿਸਾਨਾਂ ਦੇ ਵਿਰੋਧ ਕਰਨ ਹੀ ਵਾਪਸ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਸਾਈਲੋ ਪਲਾਂਟ ਪਹਿਲਾਂ ਲੱਗੇ ਹਨ ਉਨ੍ਹਾਂ ਦਾ ਸਰਕਾਰੀਕਰਨ ਕੀਤਾ ਜਾਵੇ ਤੇ ਜੋ ਸਰਕਾਰ ਹੋਰ ਸਾਈਲੋ ਲਗਾਉਣਾ ਚਾਹੁੰਦੀ ਹੈ ਉਹ ਸਰਕਾਰ ਦੁਆਰਾ ਹੀ ਲਾਉਣੇ ਚਾਹੀਦੇ ਹਨ। ਆਗੂਆਂ ਨੇ ਇਹ ਵੀ ਕਿਹਾ ਕਿ ਕਿਸਾਨ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਜਨਤਕ ਵੰਡ ਪ੍ਰਣਾਲੀ ਦਾ ਹੱਕ ਮੰਗ ਰਹੇ ਹਨ ਪਰ ਸਰਕਾਰ ਅਜਿਹਾ ਕਰਨ ਦੀ ਬਜਾਏ ਫਸਲਾਂ ਦੇ ਵਪਾਰ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਦੇ ਰਹੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਨੂੰ ਸਾਇਲੋ ਵਿੱਚ ਲਿਆਉਣ ਦੀ ਥਾਂ ਸਰਕਾਰੀ ਮੰਡੀਆਂ ਵਿੱਚ ਵੇਚਿਆ ਜਾਵੇ। ਇਸ ਮੌਕੇ ਗੁਰਦੇਵ ਸਿੰਘ ਕਿਸ਼ਨਪੁਰਾ, ਬੂਟਾ ਸਿੰਘ ਭਾਗੀ ਕੇ ਜਗਜੀਤ ਸਿੰਘ ਮੱਧੋਕੇ, ਸੁਖਮੰਦਰ ਸਿੰਘ ਡੈਮਰੂ, ਇਕਬਾਲ ਸਿੰਘ ਆਖਦੀ ਸਿੰਘਾਂ ਵਾਲਾ, ਜਗਸੀਰ ਸਿੰਘ ਅਮਰਜੀਤ ਕੌਰ, ਬਚਿੱਤਰ ਸਿੰਘ ਤਲਵੰਡੀ, ਬਚੰਤ ਕੌਰ ਤਲਵੰਡੀ ਮੱਲੀਆਂ, ਜਸਵਿੰਦਰ ਸਿੰਘ ਛਿੰਦਾ ਤੇ ਗੁਰਮੀਤ ਸਿੰਘ ਨੌਜਵਾਨ ਆਗੂਆਂ ਨੇ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਥੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਸਾਇਲੋ ਬੰਦ ਕਰਕੇ ਖੁਦ ਖਰੀਦ ਕਰੇ ਨਹੀਂ ਤਾਂ ਕਿਸਾਨ ਸਾਇਲੋਜ਼ ਦਾ ਘਿਰਾਓ ਕਰਨਗੇ| ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਗੁਰਪਾਸ਼ ਸਿੰਘ ਸਿੰਘੇਵਾਲਾ, ਗੁਰਭਗਤ ਸਿੰਘ ਭਲਾਈਆਣਾ, ਗੁਰਮੀਤ ਸਿੰਘ ਬਿੱਟੂ ਮੱਲਣ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਇਲੋਜ਼ ਵਿੱਚ ਸਸਤੇ ਭਾਅ ਅਨਾਜ ਖਰੀਦ ਕੇ ਸਟੋਰ ਕੀਤਾ ਜਾਵੇ ਅਤੇ ਫਿਰ ਇਹੀ ਅਨਾਜ ਮਹਿੰਗੇ ਭਾਅ ਵੇਚਿਆ ਜਾਵੇਗਾ|
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਵਿੱਚ ਪੂੰਜੀਪਤੀਆਂ ਵੱਲੋਂ ਅਨਾਜ ਦੀ ਸਾਂਭ-ਸੰਭਾਲ ਲਈ ਬਣਾਏ ਸਾਇਲੋਜ਼ ਨੂੰ ਜ਼ਬਤ ਕਰਨ ਅਤੇ ਹੋਰ ਸਇਲੋਜ਼ ਦੀ ਉਸਾਰੀ ’ਤੇ ਤੁਰੰਤ ਰੋਕ ਲਗਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜੋ ਕੇਂਦਰ ਦੀ ਮੋਦੀ ਹਕੂਮਤ ਖੇਤੀ ਵਿਰੋਧੀ ਕਾਨੂੰਨ ਲੈ ਕੇ ਆਈ ਸੀ, ਉਸ ਵਿੱਚ ਵੀ ਸਰਕਾਰੀ ਮੰਡੀਆਂ ਤੋੜਨ ਅਤੇ ਪੂੰਜੀਪਤੀਆਂ ਨੂੰ ਆਪਣੀਆਂ ਮੰਡੀਆਂ ਸਥਾਪਿਤ ਕਰਨ, ਅਨਾਜ ਭੰਡਾਰ ਕਰਨ ਦੀ ਖੁੱਲ੍ਹ ਦੇਣਾ ਸ਼ਾਮਲ ਸੀ, ਜਿਸ ਨੂੰ ਰੱਦ ਕਰਵਾਉਣ ਲਈ ਸਵਾ ਸਾਲ ਚੱਲੇ ਸੰਘਰਸ਼ ਵਿੱਚ 750 ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਪਰ ਉਹੀ ਕੰਮ ਪੰਜਾਬ ਸਰਕਾਰ ਕਰ ਰਹੀ ਹੈ।
ਬਰਨਾਲਾ (ਪਰਸ਼ੋਤਮ ਬੱਲੀ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਸੱਦੇ ‘ਤੇ ਜ਼ਿਲ੍ਹਾ ਇਕਾਈ ਵੱਲੋਂ ਅੱਜ ਪਿੰਡ ਸੇਖਾ ਦੇ ਰੇਲਵੇ ਸਟੇਸ਼ਨ ਵਿਖੇ ਸਥਿਤ ਵੀਆਰਸੀ ਕੰਪਨੀ ਦੇ ਸਾਇਲੋਜ਼ ਅੱਗੇ ਜਨਤਕ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ , ਭਗਤ ਸਿੰਘ ਛੰਨਾ ਤੇ ਬਲਾਕ ਆਗੂ ਬਲੌਰ ਸਿੰਘ ਛੰਨਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ 9 ਸਾਈਲੋਜ਼ ਨਾਲ 26 ਮਾਰਕੀਟ ਕਮੇਟੀਆਂ ਜੋੜ ਕੇ ਸਿੱਧਾ ਅਨਾਜ ਖ਼ਰੀਦਣ ਤੇ ਸਟੋਰ ਕਰਨ ਦੀ ਇਜਾਜ਼ਤ ਦੇ ਦਿਤੀ ਸੀ ਪਰ ਸੰਘਰਸ਼ ਦੇ ਦਬਾਅ ਕਾਰਨ ਸਰਕਾਰ ਨੂੰ ਉਕਤ ਹੁਕਮ ਫੌਰੀ ਵਾਪਸ ਲੈਣੇ ਪਏ । ਆਗੂਆਂ ਕਿਹਾ ਕਿ ਹੁਕਮ ਵਾਪਸੀ ਦੇ ਬਾਵਜੂਦ ਕਿਸਾਨੀ ਨੂੰ ਸੁਚੇਤ ਤੇ ਇੱਕਜੁਟ ਰਹਿਣ ਦੀ ਲੋੜ ਹੈ।

Advertisement

Advertisement
Author Image

Advertisement
Advertisement
×