For the best experience, open
https://m.punjabitribuneonline.com
on your mobile browser.
Advertisement

ਦਰਿਆਵਾਂ ਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਮੁਜ਼ਾਹਰਾ

07:15 AM Mar 18, 2024 IST
ਦਰਿਆਵਾਂ ਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਮੁਜ਼ਾਹਰਾ
ਲੁਧਿਆਣਾ ਦੇ ਭਾਈ ਬਾਲਾ ਚੌਕ ਵਿੱਚ ਪ੍ਰਦੂਸ਼ਣ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਮਾਰਚ
ਪਬਲਿਕ ਐਕਸ਼ਨ ਕਮੇਟੀ (ਪੀਏਸੀ) ਅਤੇ ਬੁੱਢਾ ਦਰਿਆ ਐਕਸ਼ਨ ਫਰੰਟ (ਬੀਡੀਐਸਐਫ) ਦੇ ਨੁਮਾਇੰਦਿਆਂ ਨੇ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਅੱਜ ਸਥਾਨਕ ਭਾਈਬਾਲਾ ਚੌਕ ਨੇੜੇ ਇਕੱਠ ਕਰਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਇਸ ਦੀ ਅਗਵਾਈ ਨਰਿੰਦਰ ਸਿੰਘ ਮੈਸੂਨ ਨੇ ਕੀਤੀ। ਇਨ੍ਹਾਂ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਸੂਬੇ ਦੇ ਹਰੇਕ ਨਾਗਰਿਕ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਾਤਾਵਰਨ ਪ੍ਰੇਮੀਆਂ ਨੇ ਬੁੱਢਾ ਦਰਿਆ, ਸਤਲੁਜ, ਧਰਤੀ ਹੇਠਲੇ ਪਾਣੀ ਅਤੇ ਹੋਰ ਜਲ ਸਰੋਤਾਂ ਦੇ ਵੱਧ ਰਹੇ ਪ੍ਰਦੂਸ਼ਣ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਅੱਜ ਉਕਤ ਇਕੱਠ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 133 ਬਲਾਕਾਂ ਵਿੱਚੋਂ 112 ਬਲਾਕਾਂ ਵਿੱਚ ਉਦਯੋਗ ਲੱਗੇ ਹੋਏ ਹਨ। ਇਸ ਕਰ ਕੇ ਸੂਬੇ ਦੇ ਤਿੰਨ ਸ਼ਹਿਰ ਖਤਰੇ ਦੇ ਪੱਧਰ ’ਤੇ ਪਹੁੰਚ ਗਏ ਹਨ ਅਤੇ ਇਨ੍ਹਾਂ ਵਿੱਚ ਲੁਧਿਆਣਾਂ ਅਤੇ ਅੰਮ੍ਰਿਤਸਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮੁੱਦਾ ਨਾ ਸਿਰਫ ਸੋਚਣ ਦਾ ਹੈ ਸਗੋਂ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਸੁਚੇਤ ਹੋਣ ਦਾ ਵੀ ਹੈ। ਵਾਤਾਵਰਨ ਪ੍ਰੇਮੀਆਂ ਨੇ ਦਰਿਆਵਾਂ ਅਤੇ ਧਰਤੀ ਹੇਠਲੇ ਵਿੱਚ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ। ਇਸ ਦੇ ਲਈ ਰਿਹਾਇਸ਼ੀ ਇਲਾਕਿਆਂ ਵਿੱਚ ਬਣੀਆਂ ਉਦਯੋਗਿਕ ਇਕਾਈਆਂ, ਡੇਅਰੀਆਂ ਆਦਿ ਨੂੰ ਢੁਕਵੀਆਂ ਥਾਵਾਂ ’ਤੇ ਭੇਜਣ ਦੀ ਮੰਗ ਕੀਤੀ। ਇਸ ਇਕੱਠ ਦੌਰਾਨ ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ ਦੁਬਾਰਾ ਧਰਤੀ ਹੇਠ ਭੇਜਣ ਲਈ ਵੀ ਉਪਾਅ ਕਰਨ ’ਤੇ ਜ਼ੋਰ ਦਿੱਤਾ ਗਿਆ। ਇਨ੍ਹਾਂ ਕਾਰਕੁਨਾਂ ਨੇ ਪਲਾਸਟਿਕ ਦੀ ਵਰਤੋਂ ਬਿਲਕੁਲ ਖਤਮ ਕਰਨ, ਘਰੇਲੂ ਰਹਿੰਦ-ਖੂੰਹਦ ਦੇ ਨਿਪਟਾਰੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਆਖਿਆ।

Advertisement

Advertisement
Author Image

sanam grng

View all posts

Advertisement
Advertisement
×