ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪ੍ਰਦਰਸ਼ਨ

09:48 AM Nov 05, 2023 IST
ਸਿੱਖ ਕਤਲੇਆਮ ਦੇ ਦੋਸ਼ੀਆਂ ਲਈ ਸਜ਼ਾਵਾਂ ਦੀ ਮੰਗ ਕਰਦੇ ਹੋਏ ਕਿਸਾਨ ਨੁਮਾਇੰਦੇ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਸਥਾਨਕ ਅਗਵਾੜ ਲੋਪੋਂ ਪਾਰਕ ਵਿੱਚ ਨਵੰਬਰ 1984 ਦੇ ਫਿਰਕੂ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਲਈ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ’ਚ ਇਹ ਮਨੁੱਖਤਾ ਵਿਰੋਧੀ ਜੁਰਮ ਹੈ ਕਿ 39 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤਕ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ। ਕਾਂਗਰਸੀ ਲੀਡਰਾਂ ਵੱਲੋਂ ਭੜਕਾਏ ਇਸ ਕਤਲੇਆਮ ’ਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕੀਤਾ ਘਾਣ, ਉਜਾੜੇ ਘਰ, ਲੁੱਟਿਆ ਸਾਮਾਨ ਭਾਰਤੀ ਰਾਜਪ੍ਰਬੰਧ ’ਤੇ ਦਾਗ਼ ਹੈ ਜਿਸ ਦਾ ਅਸਰ ਵਰ੍ਹਿਆਂ ਤਕ ਸਿੱਖ ਮਾਨਸਿਕਤਾ ਦੇ ਮਨਾਂ ’ਚੋਂ ਮੇਟਿਆ ਨਹੀਂ ਜਾ ਸਕਦਾ। ਪੀੜਤ ਪਰਿਵਾਰਾਂ ਦੇ ਵਲੂੰਧਰੇ ਹਿਰਦੇ, ਪਰਿਵਾਰਕ ਮੈਂਬਰਾਂ ਦਾ ਅਸਿਹ ਵਿਛੋੜਾ ਐਨਾ ਸਮਾਂ ਬੀਤਣ ਦੇ ਬਾਵਜੂਦ ਵੀ ਅੱਲ੍ਹਾ ਹੈ। ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿਹਾ ਕਿ 1984 ਦੇ ਸਿੱਖ ਕਤਲੇਆਮ ਦਾ ਪਸ਼ਚਾਤਾਪ ਕਰਨ ਲਈ ਰਾਹੁਲ ਗਾਂਧੀ ਹਰਮਿੰਦਰ ਸਾਹਿਬ ਸੇਵਾ ਤਾਂ ਕਰਦਾ ਹੈ ਪਰ ਜਗਦੀਸ਼ ਟਾਈਟਲਰ ਅਤੇ ਕਮਲਨਾਥ ਵਰਗੇ ਅਜੇ ਵੀ ਕਾਂਗਰਸ ਨੇ ਹਿੱਕ ਨਾਲ ਲਾ ਕੇ ਰੱਖੇ ਹੋਏ ਹਨ। ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਮੰਗ ਕੀਤੀ ਕਿ ਵੱਖ ਵੱਖ ਹਕੂਮਤਾਂ ਦਾ ਸਿੱਖ ਕਤਲੇਆਮ ਪ੍ਰਤੀ ਰਵੱਈਆ ਹਿੰਦੂ ਵੋਟ ਬੈਂਕ ਨੂੰ ਨਾਰਾਜ਼ ਨਾ ਕਰਨ ਵਾਲਾ ਰਿਹਾ ਹੈ। ਉਨ੍ਹਾਂ ਸਾਰੇ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਦੇਣ ਅਤੇ ਪੀੜਤ ਪਰਿਵਾਰਾਂ ਦੇ ਯੋਗ ਵਸੇਬੇ ਦੀ ਮੰਗ ਕੀਤੀ ਹੈ। ਇਸ ਮੌਕੇ ਤਾਰਾ ਸਿੰਘ ਅੱਚਰਵਾਲ, ਮਜ਼ਦੂਰ ਆਗੂ ਮਦਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement