For the best experience, open
https://m.punjabitribuneonline.com
on your mobile browser.
Advertisement

ਪਾਵਰਕੌਮ ਕਾਮਿਆਂ ਵੱਲੋਂ ਮੰਗਾਂ ਸਬੰਧੀ ਮੁਜ਼ਾਹਰਾ

07:44 AM Jan 25, 2024 IST
ਪਾਵਰਕੌਮ ਕਾਮਿਆਂ ਵੱਲੋਂ ਮੰਗਾਂ ਸਬੰਧੀ ਮੁਜ਼ਾਹਰਾ
ਕੁਰਾਲੀ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਪਾਵਰਕੌਮ ਮੁਲਾਜ਼ਮ।
Advertisement

ਮਿਹਰ ਸਿੰਘ
ਕੁਰਾਲੀ, 24 ਜਨਵਰੀ
ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕੌਮ ਕਾਮਿਆਂ ਵੱਲੋਂ ਸਥਾਨਕ ਉੱਪ ਮੰਡਲ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਟੈਕਨੀਕਲ ਸਰਵਿਸ ਯੂਨੀਅਨ ਦੇ ਸੱਦੇ ’ਤੇ ਕੁਰਾਲੀ ਸਬ ਡਿਵੀਜ਼ਨ ਦੇ ਕਾਮਿਆਂ ਨੇ ਰੋਸ ਪ੍ਰਦਰਸ਼ਨ ਦੌਰਾਨ ਪਾਵਰਮੌਕ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨ ਦੀ ਪ੍ਰਧਾਨਗੀ ਸੁਖਵਿੰਦਰ ਸਿੰਘ ਪ੍ਰਧਾਨ ਸਬ ਡਿਵੀਜ਼ਨ ਕੁਰਾਲੀ ਨੇ ਕੀਤੀ।
ਜੁਆਇੰਟ ਫੋਰਮ ਆਗੂ ਸੁਖਵਿੰਦਰ ਸਿੰਘ ਦੁੱਮਣਾ, ਸਾਬਕਾ ਸਰਕਲ ਆਗੂ ਬਲਵਿੰਦਰ ਸਿੰਘ, ਡਿਵੀਜ਼ਨ ਪ੍ਰਧਾਨ ਭੁਪਿੰਦਰ ਸਿੰਘ, ਡਿਵੀਜ਼ਨ ਸਕੱਤਰ ਬਲਜਿੰਦਰ ਸਿੰਘ, ਸੁਖਜਿੰਦਰ ਸਿੰਘ ਪ੍ਰਧਾਨ ਮੋਰਿੰਡਾ, ਰਣਯੋਧ ਸਿੰਘ ਸਰਕਲ ਕੈਸ਼ੀਅਰ ਤੇ ਅਵਤਾਰ ਸਿੰਘ ਸਬ ਡਿਵੀਜ਼ਨ ਸਕੱਤਰ ਨੇ ਸੰਬੋਧਨ ਕਰਦਿਆਂ ਮੁਲਾਜ਼ਮਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਨਿਖੇਧੀ ਕੀਤੀ। ਆਗੂਆਂ ਨੇ ਭੁਪਿੰਦਰ ਸਿੰਘ ਫੋਰਮੈਨ ਵਿਰੁੱਧ ਜਾਰੀ ਕੀਤੇ ਕੀਤੇ ਆਫਿਸ ਆਰਡਰ ਰੱਦ ਕਰਨ ਦੀ ਮੰਗ ਵੀ ਕੀਤੀ। ਆਗੂਆਂ ਨੇ ਕੰਮਕਾਰ ਦੇ ਭਾਰ ਨੂੰ ਦੇਖਦਿਆਂ ਕੁਰਾਲੀ ਸ਼ਹਿਰ ਵਿੱਚ ਬਿਜਲੀ ਪ੍ਰਬੰਧਾਂ ਨੂੰ ਦੇਖਦਿਆਂ ਤੁਰੰਤ ਇੱਕ ਹੋਰ ਜੇ.ਈ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਮੌਕੇ ਭੁਪਿੰਦਰ ਸਿੰਘ ਫੋਰਮੈਨ, ਅਮਰੀਕ ਸਿੰਘ ਮੋਰਿੰਡਾ, ਗੁਰਚਰਨਜੀਤ ਸਿੰਘ ਮੋਰਿੰਡਾ, ਸਵਰਨ ਕੌਰ, ਸੁਰਿੰਦਰ ਸ਼ਰਮਾ ਜੇਈ ਰਾਜੇਸ਼ ਕੁਮਾਰ, ਮਦਨ ਲਾਲ ਜੇਈ ਨਿਰਮੈਲ ਸਿੰਘ ਤੇ ਪਰਮਿੰਦਰ ਸਿੰਘ ਆਦਿ ਸ਼ਾਮਲ ਹੋਏ।

Advertisement

Advertisement
Advertisement
Author Image

joginder kumar

View all posts

Advertisement