For the best experience, open
https://m.punjabitribuneonline.com
on your mobile browser.
Advertisement

ਲੋਕ ਚੇਤਨਾ ਮੰਚ ਵੱਲੋਂ ਸੁਨਾਮ-ਜਾਖਲ ਮਾਰਗ ’ਤੇ ਪ੍ਰਦਰਸ਼ਨ

06:43 AM Jun 27, 2024 IST
ਲੋਕ ਚੇਤਨਾ ਮੰਚ ਵੱਲੋਂ ਸੁਨਾਮ ਜਾਖਲ ਮਾਰਗ ’ਤੇ ਪ੍ਰਦਰਸ਼ਨ
ਸੁਨਾਮ-ਜਾਖਲ ਸੜਕ ਕਿਨਾਰੇ ਪ੍ਰਦਰਸ਼ਨ ਕਰਦੇ ਹੋਏ ਮੰਚ ਦੇ ਆਗੂ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਜੂਨ
ਲੋਕ ਚੇਤਸਨਾ ਮੰਚ, ਲਹਿਰਾਗਾਗਾ ਵੱਲੋਂ ਵਿਸ਼ਵ ਪ੍ਰਸਿੱਧ ਆਜ਼ਾਦ ਖਿਆਲ ਅਰੁੰਧਤੀ ਰਾਏ ਅਤੇੇ ਕੇਂਦਰੀ ਯੂਨੀਵਰਸਿਟੀ ਕਸ਼ਮੀਰ ਦੇ ਕੌਮਾਂਤਰੀ ਕਾਨੂੰਨਾਂ ਦੇ ਪ੍ਰੋਫੈਸਰ (ਸੇਵਾਮੁਕਤ) ਸ਼ੇਖ ਸ਼ੌਕਤ ਹੁਸੈਨ ਖ਼ਿਲਾਫ਼ ਯੂਏਪੀਏ ਵਰਗਾ ਜਾਬਰ ਕਾਨੂੰਨ ਲਾਗੂ ਕਰਨ ਦੀ ਮਨਜ਼ੂਰੀ ਦੇਣ ਅਤੇ ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਹੋਏ ਨੀਟ ਟੈਸਟ ਲੀਕ ਖਿਲਾਫ਼ ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਘੱਗਰ ਬਰਾਂਚ ਨਹਿਰ ਦੇ ਪੁਲ ’ਤੇ ਰੋਸ ਪ੍ਰਦਰਸ਼ਨ ਕੀਤਾ। ਮੰਚ ਦੇ ਸਕੱਤਰ ਹਰਭਗਵਾਨ ਗੁਰਨੇ ਅਤੇ ਸੀਨੀਅਰ ਆਗੂ ਪ੍ਰਿੰਸੀਪਲ ਰਘਬੀਰ ਭੁਟਾਲ ਨੇ ਕਿਹਾ ਕਿ ਬਸਤੀਵਾਦੀ ਅੰਗਰੇਜ਼ ਹਾਕਮਾਂ ਵਲੋਂ ਘੜੇ ਗਏ ਜਾਬਰ ਕਾਨੂੰਨਾਂ ਦੀ ਤਰਜ਼ ’ਤੇ ਸੋਧੇ ਗਏ ਕਾਨੂੰਨ, ਯੂਏਪੀਏ ਅਧੀਨ ਇੱਕ 14 ਸਾਲ ਪੁਰਾਣੇ ਭਾਸ਼ਨ ਨੂੂੰ ਆਧਾਰ ਬਣਾ ਕੇ ਮੁਕੱਦਮਾ ਦਰਜ ਕਰਨਾ ਬੋਲਣ ਤੇ ਲਿਖਣ ਦੀ ਆਜ਼ਾਦੀ ਦੀ ਸੰਘੀ ਘੁੱਟਣ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਦੇਸ਼ ਆਪਣੇ ਲੇਖਕਾਂ/ਬੁੱਧੀਜੀਵੀਆਂ ਨੂੂੰ ਆਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਨਹੀਂ ਕਰਨ ਦੇ ਸਕਦਾ ਉਸ ਦੇਸ਼ ਦੀ ਜਮਹੂਰੀਅਤ ’ਤੇ ਤਰਸ ਹੀ ਕੀਤਾ ਜਾ ਸਕਦਾ ਹੈ। ਬੁਲਾਰਿਆਂ ਨੇ ਮੈਡੀਕਲ ਕਾਲਜਾਂ ਵਿੱਚ ਦਾਖਲਾ ਪ੍ਰੀਖਿਆ ਨੀਟ ਦਾ ਪੇਪਰ ਲੀਕ ਹੋਣ ਨੂੂੰ ਇੱਕ ਵੱਡਾ ਘੁਟਾਲਾ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀ ਅਗਵਾਈ ਹੇਠ ਯੋਜਨਾਬੱਧ ਢੰਗ ਨਾਲ ਉਚੇਰੀ ਸਿੱਖਿਆ ਦਾ ਢਾਂਚਾ ਤਬਾਹ ਕੀਤਾ ਜਾ ਰਿਹਾ ਹੈ।
ਇਸ ਮੌਕੇ ਭਰਾਤਰੀ ਜਥੇਬੰਦੀਆਂ ਵੀ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਭਿੰਦਰ ਚੰਗਾਲੀਵਾਲਾ, ਵਰਿੰਦਰ ਭੁਟਾਲ, ਸ਼ਮਿੰਦਰ ਸਿੰਘ, ਸੁਖਜਿੰਦਰ ਲਾਲੀ, ਬਲਦੇਵ ਚੀਮਾ, ਰਾਮਚੰਦਰ ਸਿੰਘ ਖਾਈ, ਮਹਿੰਦਰ ਸਿੰਘ ਅਤੇ ਰਣਜੀਤ ਲਹਿਰਾ ਨੇ ਸੰਬੋਧਨ ਕੀਤਾ।

Advertisement

Advertisement
Author Image

Advertisement
Advertisement
×