For the best experience, open
https://m.punjabitribuneonline.com
on your mobile browser.
Advertisement

ਪੋਖਰਨ ’ਚ ਤਿੰਨੋਂ ਸੈਨਾਵਾਂ ਵੱਲੋਂ ‘ਭਾਰਤ ਸ਼ਕਤੀ’ ਦਾ ਪ੍ਰਦਰਸ਼ਨ

06:44 AM Mar 13, 2024 IST
ਪੋਖਰਨ ’ਚ ਤਿੰਨੋਂ ਸੈਨਾਵਾਂ ਵੱਲੋਂ ‘ਭਾਰਤ ਸ਼ਕਤੀ’ ਦਾ ਪ੍ਰਦਰਸ਼ਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੋਖਰਨ ’ਚ ‘ਭਾਰਤ ਸ਼ਕਤੀ’ ਜੰਗੀ ਮਸ਼ਕ ਦਾ ਮੁਆਇਨਾ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਜਹਾਜ਼ਾਂ ਦੀ ਗਰਜ ਤੇ ਜ਼ਮੀਨ ’ਤੇ ਦਿਖਾਈ ਬਹਾਦਰੀ ‘ਨਵੇਂ ਭਾਰਤ’ ਦਾ ਸੱਦਾ: ਮੋਦੀ
* ਲੜਾਕੂ ਜਹਾਜ਼ ਤੇਜਸ ਆਸਮਾਨ ਵਿਚ ਗਰਜੇ

Advertisement

ਜੈਸਲਮੇਰ, 12 ਮਾਰਚ
ਭਾਰਤੀ ਸੈਨਾਵਾਂ ਦੀਆਂ ਤਿੰਨਾਂ ਟੁੱਕੜੀਆਂ ਨੇ ਅੱਜ ਇਥੇ ਪੋਖਰਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀ ਮੌਜੂਦਗੀ ਵਿਚ ‘ਭਾਰਤ ਸ਼ਕਤੀ’ ਮਸ਼ਕ ਤਹਿਤ ਭਾਰਤ ਵਿਚ ਨਿਰਮਤ ਰੱੱਖਿਆ ਸਾਜ਼ੋ-ਸਾਮਾਨ ਦੀ ਮੁਹਾਰਤ ਦਾ ਮੁਜ਼ਾਹਰਾ ਕੀਤਾ। ਪੰਜਾਹ ਮਿੰਟ ਦੇ ਕਰੀਬ ਚੱਲੇ ਇਸ ਅਭਿਆਸ ਦੌਰਾਨ ਜੈਸਲਮੇਰ ਤੋਂ ਲਗਪਗ 100 ਕਿਲੋਮੀਟਰ ਦੂਰ ਪੋਖਰਨ ਵਿਚ ਲਾਈਟ ਕੌਂਬੈਟ ਏਅਰਕ੍ਰਾਫਟ ਤੇਜਸ, ਏਐੱਲਐੱਚ ਐੱਮਕੇ-4, ਲਾਈਟ ਕੌਂਬੈਟ ਹੈਲੀਕਾਪਟਰ ਪ੍ਰਚੰਡ, ਮੋਬਾਈਲ ਐਂਟੀ-ਡਰੋਨ ਸਿਸਟਮ, ਬੀਐੱਮਪੀ-2 ਤੇ ਇਸ ਦੇ ਵੇਰੀਐਂਟਾਂ, ਐੱਨਏਐੱਮਆਈਸੀਏ (ਨਾਗ ਮਿਜ਼ਾਈਲ ਕੈਰੀਅਰ), ਟੀ-90 ਟੈਂਕਾਂ, ਧਨੁਸ਼, ਕੇ9 ਵਜਰਾ ਤੇ ਪਿੰਕਾਰਾ ਰਾਕੇਟਾਂ ਸਮੇਤ ਹੋਰ ਰੱਖਿਆ ਸਾਜ਼ੋ-ਸਾਮਾਨ ਦੀ ਨੁਮਾਇਸ਼ ਕੀਤੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ‘‘ਭਾਰਤ ਸ਼ਕਤੀ ਮਸ਼ਕ ਦੌਰਾਨ ਹਵਾ ਵਿਚ ਜਹਾਜ਼ਾਂ ਦੀ ਗਰਜ ਅਤੇ ਜ਼ਮੀਨ ’ਤੇ ਦਿਖਾਈ ਗਈ ਬਹਾਦਰੀ ‘ਨਵੇਂ ਭਾਰਤ’ ਦਾ ਸੱਦਾ ਹੈ।’’ ਉਨ੍ਹਾਂ ਅਤੀਤ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਪੋਖਰਨ ਹੀ ਸੀ ਜਿੱਥੇ ਬੀਤੇ ਵਿਚ ਭਾਰਤ ਦਾ ਪਰਮਾਣੂ ਤਜਰਬਾ ਕੀਤਾ ਗਿਆ ਸੀ। ਸ੍ਰੀ ਮੋਦੀ ਨੇ ਕਿਹਾ, ‘‘ਪੋਖਰਨ ਭਾਰਤ ਦੀ ‘ਆਤਮ-ਨਿਰਭਰਤਾ’, ‘ਵਿਸ਼ਵਾਸ’ ਤੇ ‘ਆਤਮ-ਗੌਰਵ’ ਦੀ ਤ੍ਰਿਮੂਰਤੀ ਦਾ ਗਵਾਹ ਬਣਿਆ ਹੈ। ਰੱਖਿਆ ਮੰਤਰਾਲੇ ਵਿਚਲੇ ਸੂਤਰਾਂ ਨੇ ਕਿਹਾ ਕਿ ਇਸ ਪੱਧਰ ’ਤੇ ਇਹ ਆਪਣੀ ਕਿਸਮ ਦੀ ਪਹਿਲੀ ਮਸ਼ਕ ਹੈ ‘‘ਜੋ ਕਿਸੇ ਵੀ ਦਿਸ਼ਾ (ਉੱਤਰੀ ਜਾਂ ਪੱਛਮੀ ਸਰਹੱਦ) ਤੱਕ ਸੀਮਤ ਨਹੀਂ ਹੈ।’’ ਮਸ਼ਕ ਦੌਰਾਨ ਹਲਕੇ ਲੜਾਕੂ ਜਹਾਜ਼ ਤੇਜਸ ਆਸਮਾਨ ਵਿਚ ਗਰਜੇ ਜਦੋਂਕਿ ਅਤਿਆਧੁਨਿਕ ਹਲਕੇ ਹੈਲੀਕਾਪਟਰ ਐੱਮਕੇ-4 ਨੇ ਉਡਾਣ ਭਰੀ ਜਦੋਂਕਿ ਮੁੱਖ ਲੜਾਕੂ ਟੈਂਕ ਅਰਜੁਨ ਤੇ ਕੇ9 ਵਜਰਾ, ਧਨੁਸ਼ ਤੇ ਸਾਰੰਗ ਤੋਪਖਾਨਾ ਪ੍ਰਣਾਲੀਆਂ ਨੇ ਜ਼ਮੀਨ ’ਤੇ ਗੋਲਾਬਾਰੀ ਕੀਤੀ। ਪਿਨਾਕਾ ਉਪਗ੍ਰਹਿ ਪ੍ਰਣਾਲੀ ਜਿਹੇ ਪਲੈਟਫਾਰਮ ਤੇ ਕਈ ਡਰੋਨਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਉਧਰ ਵਧੀਕ ਡਾਇਰੈਕਟਰ ਜਨਰਲ ਆਰਮੀ ਡਿਜ਼ਾਈਨ ਬਿਊਰੋ ਮੇਜਰ ਜਨਰਲ ਸੀ.ਐੱਸ.ਮਾਨ ਨੇ ਕਿਹਾ, ‘‘ਤਿੰਨੋਂ ਸੈਨਾਵਾਂ ਵੱਲੋਂ ਤਾਲਮੇਲ ਨਾਲ ਮਿਲ ਕੇ ਕੀਤੇ ਜਾਂਦੇ ਅਪਰੇਸ਼ਨ ਭਾਰਤੀ ਪ੍ਰਸੰਗ ਵਿਚ ਫੈਸਲਾਕੁਨ ਹਨ। ਤਿੰਨੋਂ ਸੈਨਾਵਾਂ ਨੇ ਇਸ ਮਸ਼ਕ ਜ਼ਰੀਏ ਨਾ ਸਿਰਫ਼ ਆਪਣੀ ਸਵਦੇਸ਼ੀ ਸਮਰੱਥਾ ਦਾ ਮੁਜ਼ਾਹਰਾ ਕੀਤਾ ਬਲਕਿ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਕਿਸੇ ਵੀ ਖਤਰੇ ਤੇ ਚੁਣੌਤੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ।’’ ਪ੍ਰਧਾਨ ਮੰਤਰੀ ਦਫ਼ਤਰ ਨੇ ਐਤਵਾਰ ਨੂੰ ਕਿਹਾ ਸੀ, ‘‘ਘਰੇਲੂ ਹੱਲਾਂ ਨਾਲ ਸਮਕਾਲੀ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ’ਤੇ ਕਾਬੂ ਪਾਉਣ ਲਈ ਭਾਰਤ ਦੀ ਤਿਆਰੀ ਦਾ ਸਪੱਸ਼ਟ ਸੰਕੇਤ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×