ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਿਲਮ ‘ਸ਼ਾਹਕੋਟ’ ਵਿਰੁੱਧ ਲੁਧਿਆਣਾ ’ਚ ਪ੍ਰਦਰਸ਼ਨ

10:41 AM Sep 26, 2024 IST
ਫਿਲਮ ਦਾ ਪੋਸਟਰ ਪਾੜ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਸ਼ਿਵ ਸੈਨਾ ਦੇ ਕਾਰਕੁਨ। -ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਸਤੰਬਰ
ਸ਼ਿਵ ਸੈਨਾ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਅੱਜ ਸ਼ਿਵ ਸੈਨਾ ਪੰਜਾਬ ਦੇ ਮੁਖੀ ਰਾਜੀਵ ਟੰਡਨ ਦੀ ਅਗਵਾਈ ਵਿੱਚ ਲੁਧਿਆਣਾ ਦੇ ਜਗਰਾਉ ਪੁਲ ’ਤੇ ਗੁਰੂ ਰੰਧਾਵਾ ਦੀ ਆਉਣ ਵਾਲੀ ਫਿਲਮ ਸ਼ਾਹਕੋਟ ਦਾ ਪੋਸਟਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਆਗੂਆਂ ਨੇ ਸੈਂਸਰ ਬੋਰਡ ਤੋਂ ਇਸ ਫਿਲਮ ’ਤੇ ਤਰੁੰਤ ਪਾਬੰਧੀ ਲਗਾਉਣ ਦੀ ਮੰਗ ਕੀਤੀ।
ਸ਼ਿਵ ਸੈਨਾ ਪੰਜਾਬ ਦੇ ਰਾਜੀਵ ਟੰਡਨ ਨੇ ਗੁਰੂ ਰੰਧਾਵਾ ਦੀ ਆਉਣ ਵਾਲੀ ਫਿਲਮ ਸ਼ਾਹਕੋਟ ਨੂੰ ਦੇਸ਼ ਵਿਰੋਧੀ ਕਹਿੰਦੇ ਹੋਏ ਫਿਲਮ ਦਾ ਵਿਰੋਧ ਕਰਨਗੇ ਅਤੇ ਬਾਈਕਾਟ ਕਰਨਗੇ, ਕਿਉਂਕਿ ਫਿਲਮ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ ਹਨ। ਸ੍ਰੀ ਟੰਡਨ ਨੇ ਕਿਹਾ ਕਿ ਫਿਲਮ ਨੂੰ ਲੈ ਕੇ ਹਰ ਭਾਰਤੀ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਤੋਂ ਮੰਗ ਕੀਤੀ ਕਿ ਉਹ ਫਿਲਮ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਹਰ ਪੱਖ ਤੋਂ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਫਿਲਮ ਸ਼ਾਹਕੋਟ ਦੇਸ਼ ਦੇ ਵਿਰੋਧੀ ਹੈ, ਜੋ ਸਿਨੇਮਾਘਰ ਇਸ ਫਿਲਮ ਨੂੰ ਚਲਾਉਣਗੇ ਉਨ੍ਹਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਸ਼ਿਵ ਸੈਨਾ ਪੰਜਾਬ ਦੇ ਰਾਜੀਵ ਟੰਡਨ ਦੇ ਨਾਲ ਉਨ੍ਹਾਂ ਦੇ ਸਮਰਥਕ ਸ਼ਿਵ ਸੈਨਾ ਆਗੂ ਭਾਨੂੰ ਪ੍ਰਤਾਪ, ਸ਼ਿਵ ਸੈਨਾ ਨੇਤਾ, ਸ਼ਿਵ ਸੈਨਾ ਨੇਤਾ ਅਮਿਤ ਅਰੋੜਾ, ਪਵਨ ਮਾਨ ਤੋਂ ਇਲਾਵਾ ਸ਼ਿਵ ਸੈਨਾ ਦੇ ਸਮਰਥਕ ਮੌਜੂਦ ਸਨ।

Advertisement

Advertisement