ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਇਸਾ’ ਵੱਲੋਂ ਉਪ ਕੁਲਪਤੀ ਦੇ ਦਫ਼ਤਰ ਅੱਗੇ ਮੁਜ਼ਾਹਰਾ

06:54 AM Dec 07, 2024 IST
ਡੀਯੂ ’ਚ ਉਪ ਕੁਲਪਤੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ। ਫੋਟੋ: ਕੁਲਵਿੰਦਰ ਕੌਰ ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਦਸੰਬਰ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ‘ਆਇਸਾ’ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਦਫਤਰ ਦੇ ਸਾਹਮਣੇ ਸੰਕੇਤਕ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਕਾਲਜ ਦੇ ਪ੍ਰਿੰਸੀਪਲ ਨੂੰ ਇਸ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ। ਇਸ ਮੰਗ ਦਾ ਪਿਛੋਕੜ ਬੀਤੇ ਦਿਨੀ ਇੱਕ ਵਿਦਿਆਰਥਣ ਵੱਲੋਂ ਪ੍ਰਿੰਸੀਪਲ ਉੱਪਰ ਜਾਤੀ ਸੂਚਕ ਵਰਤਾਓ ਕਰਨ ਦਾ ਮੁੱਦਾ ਹੈ। ਹਾਲਾਂਕਿ ਪ੍ਰਿੰਸੀਪਲ ਅਰੁਣ ਕੇ. ਖੱਤਰੀ ਨੇ ਉਨ੍ਹਾਂ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਮੁਜ਼ਾਹਰੇ ਦੌਰਾਨ ਆਇਸਾ ਦੇ ਵਰਕਰਾਂ ਨੇ ‘ਅਸੀਂ ਸੁਮਿਤ ਦੇ ਨਾਲ ਖੜ੍ਹੇ ਹਾਂ।’’ ‘ਅਤਰੀ ਨੂੰ ਹੁਣੇ ਗ੍ਰਿਫਤਾਰ ਕਰੋ।’’ ਦੇ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਪ੍ਰਸ਼ਾਸਨ ਨੇ ਸ਼ਾਂਤਮਈ ਤਰੀਕੇ ਨਾਲ ਦਫ਼ਤਰ ਅੱਗੋਂ ਹਟਣ ਲਈ ਕਿਹਾ ਗਿਆ ਪਰ ਜਦੋਂ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਦੀ ਗੱਲ ਵੱਲ ਗੌਰ ਨਹੀਂ ਕੀਤੀ ਤਾਂ ਉਨ੍ਹਾਂ ਨੂੰ ਗਾਰਡਾਂ ਨੇ ਧੱਕੇ ਨਾਲ ਦਫ਼ਤਰ ਦੇ ਕੈਂਪਸ ਵਿੱਚੋਂ ਬਾਹਰ ਕੱਢ ਦਿੱਤਾ। ਵਿਦਿਆਰਥੀਆਂ ਨੇ ਆਵਾਜ਼ ਬੁਲੰਦ ਕੀਤੀ ਕਿ ਉਹ ਜਾਤੀਵਾਦੀ ਪ੍ਰਸ਼ਾਸਨ ਅੱਗੇ ਨਹੀਂ ਝੁਕਣਗੇ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਵਾਈਸ ਚਾਂਸਲਰ ਨੂੰ ਪ੍ਰਿੰਸੀਪਲ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਆਇਸਾ ਵੱਲੋਂ ਜਾਰੀ ਵੀਡੀਓ ਵਿੱਚ ਗਾਰਡ ਵਿਦਿਆਰਥੀਆਂ ਨੂੰ ਵੀਸੀ ਦਫ਼ਤਰ ਦੇ ਬਾਹਰ ਪੌੜੀਆਂ ਉਤੋਂ ਧੂੰਹਦੇ ਦਿਖਾਈ ਦੇ ਰਹੇ ਹਨ। ਵਿਦਿਆਰਥੀਆਂ ਵੱਲੋਂ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ।
ਇਸ ਤੋਂ ਪਹਿਲਾਂ ਆਇਸਾ ਦੇ ਕਾਰਕੁਨਾਂ ਨੇ ਉਪ ਕੁਲਪਤੀ ਦਫ਼ਤਰ ਅੱਗੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਉਪ ਕੁਲਪਤੀ ਨੂੰ ਸਵਾਲ ਕੀਤਾ ਕਿ ਪ੍ਰਿੰਸੀਪਲ ਖ਼ਿਲਾਫ਼ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਨੇ ਇਸ ਮਾਮਲੇ ’ਚ ਪ੍ਰਿੰਸੀਪਲ ਵੱਲੋਂ ਚੁੱਪ ਸਾਧਣ ’ਤੇ ਵੀ ਸਵਾਲ ਉਠਾਏ ਹਨ। ‌ਵਿਦਿਆਰਥੀਆਂ ਨੇ ਕਿਹਾ ਕਿ 18 ਨਵੰਬਰ ਨੂੰ ਐਸ.ਬੀ.ਐਸ.ਸੀ. ਵਿੱਚ ਹੋਏ ਜਨਤਕ ਰੋਸ ਅਤੇ ਉਸ ਮਗਰੋਂ ਹੋਏ ਵੱਖ-ਵੱਖ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵੀ ਉਪ ਕੁਲਪਤੀ ਨੇ ਹਾਲੇ ਤੱਕ ਮੂੰਹੋਂ ਇੱਕ ਵੀ ਸ਼ਬਦ ਨਹੀਂ ਬੋਲਿਆ। ਵਿਦਿਆਰਥੀਆਂ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਵੀਸੀ ਤੋਂ ਸਧਾਰਨ ਜਵਾਬ ਦੀ ਮੰਗ ਕੀਤੀ ਕਿ ਉਹ ਹਾਲੇ ਵੀ ਚੁੱਪ ਕਿਉਂ ਹਨ? ਵਿਦਿਆਰਥੀਆਂ ਨੇ ਇਕ ਵਿਦਿਆਰਥਣ ਵੱਲੋਂ ਲਾਏ ਕਥਿਤ ਜਾਤੀਵਾਦੀ ਵਰਤਾਓ ਦੇ ਦੋਸ਼ਾਂ ਨੂੰ ਆਧਾਰ ਬਣਾ ਕੇ ਮਾਮਲਾ ਪੁਲੀਸ ਕੋਲ ਵੀ ਪਹੁੰਚਾਇਆ ਸੀ।

Advertisement

Advertisement