ਤਿੰਨ ਕਿਸਾਨ ਜਥੇਦੀਆਂ ਵੱਲੋਂ ਟੌਲ ਪਲਾਜ਼ਾ ਤੇ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਪਟਿਆਲਾ ਜ਼ਿਲ੍ਹੇ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਵੱਖ ਵੱਖ ਥਾਈਂ ਪ੍ਰਦਰਸ਼ਨ ਕੀਤੇ। ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸੂਬਾਈ ਬਾਡੀ ਦੇ ਸੱਦੇ ’ਤੇ ਰਾਜਪੁਰਾ ਰੋਡ ’ਤੇ ਸਥਿਤ ਧਰੇੜੀ ਜੱਟਾਂ ਵਾਲੇ ਟੌਲ ਪਲਾਜ਼ੇ ’ਤੇ ਆਵਾਜਾਈ ਰੋਕੀ। ਯੂਨੀਅਨ ਆਗੂ ਸੱਤਪਾਲ ਮਹਿਮਦਪੁਰ ਨੇ ਦੱਸਿਆ ਕਿ ਆਬਾਦ ਕੀਤੀਆਂ ਬੰਜਰ ਜ਼ਮੀਨਾ ਦੇ ਮਾਲਕੀ ਹੱਕ ਕਿਸਾਨਾਂ ਨੂੰ ਦੇਣ ਦੀ ਮੰਗ ਸਬੰਧੀ ਟੌਲ ਪਲਾਜ਼ੇ ਦੇ ਘਿਰਾਓ ਅੱਜ ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਬਲਬੇੜਾ ਦੀ ਅਗਵਾਈ ਹੇਠ ਕੀਤਾ ਗਿਆ।
ਉਧਰ ਕਿਰਤੀ ਕਿਸਾਨ ਯੂਨੀਅਨ ਆਗੂ ਰਾਮਿੰਦਰ ਸਿੰਘ ਪਟਿਆਲਾ ਦਾ ਕਹਿਣਾ ਸੀ ਕਿ ਡੀਏਪੀ ਤੇ ਹੋਰ ਖਾਧਾਂ ਦੀ ਥੁੜ ਅਤੇ ਇਸ ਦੌਰਾਨ ਸਹਿਕਾਰੀ ਸੁਸਾਇਟੀਆਂ ਤੇ ਡੀਲਰਾਂ ਵੱਲੋਂ ਕਿਸਾਨਾਂ ਨੂੰ ਜਬਰੀ ਹੋਰ ਵਸਤਾਂ ਵੇਚ ਕੇ ਕੀਤੀ ਜਾ ਰਹੀ ਲੁੱਟ ਦੇ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਨੇ ਵੀ ਡੀ.ਸੀ ਦਫਤਰ ਮੂਹਰੇ ਪ੍ਰਦਰਸ਼ਨ ਕੀਤਾ। ਖਾਦ ਦੀ ਦਿੱਕਤ ਨੂੰ ਲੈ ਕੇ ਹੀ ਕਿਸਾਨ ਯੂਨੀਅਨ ਡਕੌਦਾ ਸੂਬਾਈ ਆਗੁ ਜਗਮੋਹਣ ਪਟਿਆਲਾ ਦਾ ਕਹਿਣਾ ਸੀ ਯੂਨੀਅਨ ਵੱਲੋਂ ਡੀ..ਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਮਸਲੇ ਦਾ ਹੱਲ ਨਾ ਹੋਇਆ, ਤਾਂ ਯੂਨੀਅਨ ਪੰਜਾਬ ਪੱਧਰ ’ਤੇ ਸੰਘਰਸ਼ ਵਿੱਢੇਗੀ।