ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਮਹੂਰੀ ਕਿਸਾਨ ਸਭਾ ਵੱਲੋਂ ਪਾਵਰਕੌਮ ਦਫ਼ਤਰ ਅੱਗੇ ਪ੍ਰਦਰਸ਼ਨ

07:04 AM Apr 17, 2024 IST
ਪਾਵਰਕੌਮ ਦਫ਼ਤਰ ਜਸਤਰਵਾਲ ਅੱਗੇ ਧਰਨਾ ਦਿੰਦੇ ਹੋਏ ਕਿਸਾਨ।

ਪੱਤਰ ਪ੍ਰੇਰਕ
ਅਜਨਾਲਾ, 16 ਅਪਰੈਲ
ਜਮਹੂਰੀ ਕਿਸਾਨ ਸਭਾ ਵੱਲੋਂ ਬਿਜਲੀ ਦੀ ਘਰੇਲੂ ਸਪਲਾਈ ਤੇ ਚਿੱਪ ਵਾਲੇ ਮੀਟਰ ਲਾਉਣ ਦੀ ਸਕੀਮ ਨੂੰ ਵਾਪਸ ਲੈਣ ਹਾੜ੍ਹੀ ਸੀਜਨ ਦੌਰਾਨ ਢਿੱਲੀਆਂ ਤਾਰਾਂ ਕਾਰਨ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾ ਰੋਕਣ, ਸੜੇ ਹੋਏ ਟਰਾਂਸਫਾਰਮਰਾਂ ਨੂੰ ਜਲਦੀ ਬਦਲਣ ਆਦਿ ਸਬੰਧੀ ਅੱਜ ਪਾਵਰਕੌਮ ਦੇ ਉਪ ਮੰਡਲ ਦਫ਼ਤਰ ਜਸਤਰਵਾਲ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪਾਵਰਕੌਮ ਹੇਠਲੇ ਪੱਧਰ ’ਤੇ ਬਿਜਲੀ ਸਪਲਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ। ਇਸ ਕਾਰਨ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਡਿੱਗ ਰਹੇ ਹਨ ਜਾਂ ਟੁੱਟ ਰਹੇ ਹਨ। ਤਾਰਾਂ ਦੇ ਆਪਸ ਵਿੱਚ ਜੁੜਨ ਨਾਲ ਕਣਕ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਬਿਜਲੀ ਸਪਲਾਈ ਦਾ ਢਾਂਚਾ ਦਰੁਸਤ ਕੀਤਾ ਜਾਵੇ, ਸੜੇ ਟਰਾਂਸਫਾਰਮਰਾਂ ਨੂੰ 48 ਘੰਟੇ ਵਿੱਚ ਬਦਲਿਆ ਜਾਵੇ, ਓਵਰਲੋਡ ਟਰਾਂਸਫਾਰਮਰ ਨੂੰ ਡੀਲੋਡ ਕੀਤਾ ਜਾਵੇ, ਚਿੱਪ ਵਾਲੇ ਮੀਟਰ ਲਗਾਉਣ ਦੀ ਲੋਕ ਵਿਰੋਧੀ ਸਕੀਮ ਨੂੰ ਵਾਪਸ ਲਿਆ ਜਾਵੇ ਅਤੇ ਗ਼ਰੀਬਾਂ ਤੋਂ ਬਿਜਲੀ ਖੋਹਣ ਵਾਲਾ ਬਿਜਲੀ ਬਿੱਲ-2020 ਰੱਦ ਕੀਤਾ ਜਾਵੇ ਤੇ ਬਿਜਲੀ ਦੇ ਚਿੱਪ ਮੀਟਰ ਲਗਾਉਣੇ ਬੰਦ ਕੀਤੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਓਠੀਆਂ, ਵਿਰਸਾ ਸਿੰਘ ਟਪਿਆਲਾ, ਗੁਰਨਾਮ ਸਿੰਘ ਉਮਰਪੁਰਾ, ਬਲਬੀਰ ਸਿੰਘ ਕੱਕੜ ਤੇ ਨੌਜਵਾਨ ਸਭਾ ਦੇ ਆਗੂਆਂ ਜੱਗਾ ਸਿੰਘ ਡੱਲਾ ਤੇ ਸੁੱਚਾ ਸਿੰਘ ਘੋਗਾ ਨੇ ਬਲਕਾਰ ਸਿੰਘ ਜੌਂਸ, ਪ੍ਰਗਟ ਸਿੰਘ ਉਮਰਪੁਰਾ ਆਦਿ ਵੀ ਹਾਜ਼ਰ ਸਨ।

Advertisement

Advertisement
Advertisement