ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਕੱਟਾਂ ਦੇ ਸਤਾਏ ਕਿਸਾਨਾਂ ਵੱਲੋਂ ਸ਼ੇਰਗੜ੍ਹ ਗਰਿੱਡ ਅੱਗੇ ਪ੍ਰਦਰਸ਼ਨ

07:17 AM Jun 22, 2024 IST
ਖਨੌਰੀ ਨੇੜਲੇ ਸ਼ੇਰਗੜ੍ਹ ਬਿਜਲੀ ਗਰਿੱਡ ਅੱਗੇ ਪ੍ਰਦਰਸ਼ਨ ਕਰਦੇ ਹੋਏ ਪਿੰਡਾਂ ਦੇ ਕਿਸਾਨ।

ਹਰਜੀਤ ਸਿੰਘ
ਖਨੌਰੀ, 21 ਜੂਨ
ਪਾਵਰਕੌਮ ਉਪ ਮੰਡਲ ਖਨੌਰੀ ਦੇ ਸ਼ੇਰਗੜ੍ਹ ਵਿੱਚ ਸਥਿਤ 66 ਕੇਵੀ ਗਰਿੱਡ ਅੱਗੇ ਨੇੜਲੇ ਪਿੰਡਾਂ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਬਿਜਲੀ ਦੇ ਲੱਗ ਰਹੇ ਕੱਟਾਂ ਅਤੇ ਪਾਵਰਕੌਮ ਦੇ ਦਫ਼ਤਰ ਅਤੇ ਗਰਿੱਡ ’ਚ ਸਟਾਫ਼ ਦੀ ਘਾਟ ਤੋਂ ਖਫ਼ਾ ਸਨ। ਕਿਸਾਨ ਆਗੂ ਨਰਿੰਦਰ ਸਿੰਘ ਮੱਤਾ, ਜਸਕਰਨ ਸਿੰਘ ਗਲੌਲੀ ਅਤੇ ਜਰਨੈਲ ਸਿੰਘ ਢਿੱਲੋ ਨੇ ਕਿਹਾ ਕਿ ਬਿਜਲੀ ਦੇ ਲੱਗ ਰਹੇ ਕੱਟਾਂ ਅਤੇ ਸਟਾਫ ਦੀ ਵੱਡੀ ਘਾਟ ਨੂੰ ਲੈ ਕੇ ਕਿਸਾਨਾਂ ’ਚ ਰੋਸ ਹੈ ਕਿਉਂਕਿ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲ ਰਹੀ ਅਤੇ ਸਟਾਫ਼ ਦੀ ਘਾਟ ਕਾਰਨ ਲੋੜੀਂਦੇ ਕੰਮ ਨਹੀਂ ਹੋ ਰਹੇ ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਸਹਿਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਿਰਫ਼ ਦੋ ਜੂਨੀਅਰ ਇੰਜਨੀਅਰ 7 ਬਿਜਲੀ ਗਰਿੱਡ ਅਤੇ 60 ਫੀਡਰਾਂ ਦਾ ਕੰਮ ਦੇਖਦੇ ਹਨ ਜਿਸ ਕਰਕੇ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਹੁੰਦਾ। ਕਿਸਾਨਾਂ ਨੇ ਬਿਜਲੀ ਗਰਿੱਡ ਵਿਚ ਤਾਇਨਾਤ ਵਿੱਚ ਮੁਲਾਜ਼ਮਾਂ ਉੱਤੇ ਖਪਤਕਾਰਾਂ ਦੇ ਫੋਨ ਨਾ ਚੁੱਕਣ ਦਾ ਦੋਸ਼ ਲਾਇਆ। ਇਸ ਮੌਕੇ ਪਿੰਡ ਸ਼ੇਰਗੜ, ਗੁਰਨਾਨਕਪੁਰਾ, ਗਲੋਲੀ ਅਤੇ ਠਾਰੂਆ ਆਦਿ ਪਿੰਡਾਂ ਦੇ ਕਿਸਾਨਾਂ ਵੱਲੋਂ ਗਰਿੱਡ ਅੱਗੇ ਦੋ ਘੰਟੇ ਤੱਕ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਨਵੇਂ ਆਏ ਐੱਸਡੀਓ ਹਰਬੰਸ ਸਿੰਘ ਨੇ ਭਰੋਸਾ ਦਿਵਾਇਆ ਕਿ ਸਾਰੀਆਂ ਮੰਗਾਂ ਦਾ ਛੇਤੀ ਹੱਲ ਕੀਤਾ ਜਾਵੇਗਾ ਅਤੇ ਸਟਾਫ਼ ਦੀ ਘਾਟ ਨੂੰ ਜਲਦ ਪੂਰਾ ਕਰਨ ਲਈ ਪਾਵਰਕੌਮ ਮੈਨੇਜਮੈਂਟ ਨੂੰ ਲਿਖ ਕੇ ਭੇਜਿਆ ਜਾਵੇਗਾ। ਇਸ ਭਰੋਸੇ ਮਗਰੋਂ ਕਿਸਾਨਾਂ ਨੇ ਪ੍ਰਦਰਸ਼ਨ ਖਤਮ ਕੀਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਮੰਗਾਂ ਦਾ ਹੱਲ ਨਾ ਹੋਇਆ ਤਾਂ ਖਨੌਰੀ-ਕੈਥਲ ਸਟੇਟ ਹਾਈਵੇਅ ਨੂੰ ਜਾਮ ਕੀਤਾ ਜਾਵੇਗਾ। ਇਸ ਮੌਕੇ ਹਰਭਜਨ ਸਿੰਘ ਸੰਧੂ, ਮਨਜੀਤ ਸਿੰਘ ਬਾਵਾ, ਦਵਿੰਦਰ ਸਿੰਘ, ਬਲਜੀਤ ਸਿੰਘ ਸੰਧੂ, ਜਸਪਾਲ ਸਿੰਘ, ਜਸਵੀਰ ਸਿੰਘ, ਕਰਮਪਾਲ ਸਿੰਘ ਅਤੇ ਕਵਲਜੀਤ ਸਿੰਘ ਆਦਿ ਸ਼ਾਮਲ ਸਨ।

Advertisement

Advertisement
Advertisement