ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਮਹਿਲਾ ਮੋਰਚਾ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ

08:55 AM May 16, 2024 IST
ਕੇਜਰੀਵਾਲ ਦੀ ਰਿਹਾਇਸ਼ ਅੱਗੇ ਧਰਨਾ ਦਿੰਦੀਆਂ ਹੋਈਆਂ ਭਾਜਪਾ ਮਹਿਲਾ ਮੋਰਚਾ ਦੀਆਂ ਕਾਰਕੁਨਾਂ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਮਈ
ਦਿੱਲੀ ਭਾਜਪਾ ਮਹਿਲਾ ਮੋਰਚਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਆਮ ਆਦਮੀ ਪਾਰਟੀ ਦੀ ਮਹਿਲਾ ਸੰਸਦ ਮੈਂਬਰ ਨਾਲ ਦੁਰਵਿਵਹਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਦਿੱਲੀ ਦੇ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਦਿੱਲੀ ਭਾਜਪਾ ਦੇ ਸਹਿ ਇੰਚਾਰਜ ਡਾ. ਅਲਕਾ ਗੁੱਜਰ, ਸਾਰੇ ਮੋਰਚਿਆਂ ਦੇ ਇੰਚਾਰਜ ਸੁਮਿਤ ਭਸੀਨ, ਸੂਬਾ ਮਹਿਲਾ ਮੋਰਚਾ ਪ੍ਰਧਾਨ ਰਿਚਾ ਪਾਂਡੇ ਮਿਸ਼ਰਾ, ਮੋਰਚਾ ਜਨਰਲ ਸਕੱਤਰ ਸਰਿਤਾ ਤੋਮਰ, ਸ੍ਰੀਮਤੀ ਵੈਸ਼ਾਲੀ ਪੋਦਾਰ ਅਤੇ ਮਹਿਲਾ ਮੋਰਚਾ ਵਰਕਰ ਹਾਜ਼ਰ ਸਨ। ਧਰਨੇ ਦੌਰਾਨ ਰਿਚਾ ਪਾਂਡੇ ਮਿਸ਼ਰਾ, ਵੈਸ਼ਾਲੀ ਪੋਦਾਰ, ਪ੍ਰਵੀਨਾ ਸ਼ਰਮਾ, ਸ਼ੋਭਾ ਸ਼ੁਕਲਾ, ਸੀਮਾ ਸਹਿਗਲ, ਰੇਖਾ ਸਿੰਘ ਅਤੇ ਹੋਰ ਔਰਤਾਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਸਿਵਲ ਲਾਈਨ ਲਿਜਾਇਆ ਗਿਆ। ਉਥੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਸਚਦੇਵਾ ਨੇ ਕਿਹਾ ਕਿ ਜੇ ਦਿੱਲੀ ਦੀ ਕਿਸੇ ਵੀ ਭੈਣ ਨਾਲ ਦੁਰਵਿਵਹਾਰ ਕੀਤਾ ਗਿਆ ਤਾਂ ਭਾਜਪਾ ਸੜਕਾਂ ’ਤੇ ਹੋਵੇਗੀ। ਉਨ੍ਹਾਂ ਕਿਹਾ, ‘‘ਅੱਜ ਅਸੀਂ ਸਾਰੇ ਸਵਾਤੀ ਮਾਲੀਵਾਲ ਦਾ ਸਨਮਾਨ ਕਰਨ ਲਈ ਸੜਕਾਂ ’ਤੇ ਹਾਂ।’’ ਪ੍ਰਧਾਨ ਨੇ ਕਿਹਾ ਕਿ ਜਦੋਂ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਇਹ ਮੰਨ ਰਹੇ ਹਨ ਕਿ ਸਵਾਤੀ ਮਾਲੀਵਾਲ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਦੁਰਵਿਵਹਾਰ ਕੀਤਾ ਗਿਆ ਤਾਂ ਫਿਰ ਕਿਸ ਗੱਲ ਦਾ ਇੰਤਜ਼ਾਰ ਕਰਨਾ ਹੈ ਅਤੇ ਕੀ ਸਪੱਸ਼ਟੀਕਰਨ ਦੇਣਾ ਹੈ। ਔਰਤ ਵਿਰੋਧੀ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਇੱਕ ਮੁੱਖ ਮੰਤਰੀ ਦਾ ਫਰਜ਼ ਬਣਦਾ ਹੈ ਕਿ ਉਹ ਦਿੱਲੀ ਦੀਆਂ ਔਰਤਾਂ ਲਈ ਆਪਣੀ ਆਵਾਜ਼ ਬੁਲੰਦ ਕਰੇ ਪਰ ਅੱਜ ਉਹ ਆਪਣੀ ਰਾਜ ਸਭਾ ਮੈਂਬਰ ਲਈ ਆਵਾਜ਼ ਉਠਾਉਣ ਦੀ ਥਾਂ ਉਲਟਾ ਮਹਿਲਾ ਰਾਜ ਸਭਾ ਮੈਂਬਰ ’ਤੇ ਦਬਾਅ ਪਾ ਰਿਹਾ ਹੈ, ਜਿਸ ਨਾਲ ਉਸ ਨੇ ਦੁਰਵਿਹਾਰ ਕੀਤਾ ਸੀ।
ਡਾ. ਅਲਕਾ ਗੁੱਜਰ ਨੇ ਕਿਹਾ ਕਿ ਸਵਾਤੀ ਮਾਲੀਵਾਲ ਰਾਜ ਸਭਾ ਮੈਂਬਰ ਹੈ, ਸਾਡੀਆਂ ਵਿਚਾਰਧਾਰਾਵਾਂ ਵੱਖਰੀਆਂ ਹਨ ਪਰ ਭਾਜਪਾ ਵਿੱਚ ਹਮੇਸ਼ਾ ਇੱਕ ਔਰਤ ਦਾ ਸਨਮਾਨ ਹੁੰਦਾ ਹੈ। ਆਮ ਆਦਮੀ ਪਾਰਟੀ ਦੇ ਅੰਦਰ ਇੱਕ ਅਜਿਹੀ ਮਹਿਲਾ ਮੰਤਰੀ ਹੈ ਜੋ ਹਰ ਛੋਟੇ-ਛੋਟੇ ਮੁੱਦੇ ’ਤੇ ਬੋਲਣ ਲਈ ਆਉਂਦੀ ਹੈ ਪਰ ਅੱਜ ਉਹ ਚੁੱਪ ਬੈਠੀ ਹੈ। ਰਿਚਾ ਪਾਂਡੇ ਮਿਸ਼ਰਾ ਨੇ ਕਿਹਾ ਕਿ ਜੇ ਇੱਕ ਰਾਜ ਸਭਾ ਮੈਂਬਰ ਮੁੱਖ ਮੰਤਰੀ ਦੇ ਘਰ ਸੁਰੱਖਿਅਤ ਨਹੀਂ ਹੈ ਤਾਂ ਅਰਵਿੰਦ ਕੇਜਰੀਵਾਲ ਦਿੱਲੀ ਦੀਆਂ ਆਮ ਔਰਤਾਂ ਨੂੰ ਕੀ ਸੁਰੱਖਿਆ ਦੇਣਗੇ।

Advertisement

Advertisement
Advertisement