ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਾਹਪੁਰਕੰਢੀ-ਮਾਧੋਪੁਰ ਸੜਕ ਬਣਵਾਉਣ ਲਈ ਮੁਜ਼ਾਹਰਾ

06:03 AM Jul 10, 2024 IST
ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 9 ਜੁਲਾਈ
ਪਿੰਡ ਰਾਜਪੁਰਾ ਵਿੱਚ ਰਾਜਪੁਰਾ, ਕਮੂਆਲ, ਹੜੂਰ, ਅਦਿਆਲ ਤੇ ਆਦਰਸ਼ ਨਗਰ ਸਦੋੜੀ ਪਿੰਡਾਂ ਦੇ ਲੋਕਾਂ ਨੇ ਸ਼ਾਹਪੁਰ ਕੰਢੀ-ਮਾਧੋਪੁਰ ਤੱਕ ਸੜਕ ਟੁੱਟੀ ਹੋਣ ਕਾਰਨ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਸੜਕ ’ਤੇ ਜਾਮ ਲਗਾਇਆ। ਇਹ ਰੋਸ ਪ੍ਰਦਰਸ਼ਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਦੇਵ ਰਾਜ, ਮਦਨ ਲਾਲ, ਪੰਚ ਮੰਜੂ ਰਾਣੀ, ਸਾਬਕਾ ਪੰਚ ਨਿਸ਼ਾ ਰਾਣੀ, ਪਰਸ਼ੋਤਮ ਮਹਿਰਾ, ਸਰਪੰਚ ਚੇਤਨ ਠਾਕੁਰ, ਲੱਕੀ ਸ਼ਰਮਾ, ਮਨੋਹਰ ਲਾਲ ਦੀ ਅਗਵਾਈ ਵਿੱਚ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਲਿੰਕ ਸੜਕ ਰਾਹੀਂ ਆਉਣ ਵਾਲੇ ਵਾਹਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹੋਰ ਕਈ ਥਾਵਾਂ ਨੂੰ ਜਾਂਦੇ ਹਨ ਪਰ ਸ਼ਾਹਪੁਰਕੰਢੀ ਡੈਮ ਤੋਂ ਮਾਈਨਿੰਗ ਕਰ ਰਹੇ ਭਾਰੀ ਟਿੱਪਰਾਂ ਕਾਰਨ ਸਾਰੀ ਲਿੰਕ ਸੜਕ ਉਪਰ ਟੋਏ ਪੈ ਗਏ ਹਨ ਅਤੇ ਜਦੋਂ ਮੀਂਹ ਪੈਂਦਾ ਹੈ ਤਾਂ ਟੋਏ ਪਾਣੀ ਨਾਲ ਭਰ ਜਾਂਦੇ ਜਾਂਦੇ ਹਨ, ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਸ਼ਾਹਪੁਰਕੰਢੀ ਡੈਮ ਪ੍ਰਸ਼ਾਸਨ ਅਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ, ਪਰ ਸਿਵਾਏ ਭਰੋਸੇ ਦੇ ਕੁਝ ਨਹੀਂ ਮਿਲਿਆ। ਸ਼ਾਹਪੁਰਕੰਢੀ ਡੈਮ ਪ੍ਰਸ਼ਾਸਨ ਦੇ ਐਕਸੀਅਨ ਅਰਵਿੰਦ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਬਣਾਈ ਜਾ ਰਹੀ ਸੜਕ ਨੂੰ ਕਿਸੇ ਵੀ ਤਰ੍ਹਾਂ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਤੁਰੰਤ ਸੀਮਿੰਟ ਕੰਕਰੀਟ ਪਾ ਕੇ ਡੂੰਘੇ ਟੋਇਆਂ ਨੂੰ ਭਰਨਾ ਸ਼ੁਰੂ ਕਰ ਦਿੱਤਾ ਜਾਵੇਗਾ।

Advertisement

Advertisement
Advertisement