For the best experience, open
https://m.punjabitribuneonline.com
on your mobile browser.
Advertisement

ਪਿੰਡ ਵਾਸੀਆਂ ਵੱਲੋਂ ਲੋਕ ਨਿਰਮਾਣ ਵਿਭਾਗ ਖ਼ਿਲਾਫ਼ ਮੁਜ਼ਾਹਰਾ

10:20 AM Apr 12, 2024 IST
ਪਿੰਡ ਵਾਸੀਆਂ ਵੱਲੋਂ ਲੋਕ ਨਿਰਮਾਣ ਵਿਭਾਗ ਖ਼ਿਲਾਫ਼ ਮੁਜ਼ਾਹਰਾ
ਲੋਕ ਨਿਰਮਾਣ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਪਿੰਡਾਂ ਦੇ ਲੋਕ।
Advertisement

ਕੇੇਕੇ ਬਾਂਸਲ
ਰਤੀਆ, 11 ਅਪਰੈਲ
ਦਰਜਨਾਂ ਪਿੰਡ ਵਾਸੀਆਂ ਨੇ ਰਤੀਆ ਵਿੱਚ ਫਤਿਹਾਬਾਦ ਰੋਡ ਤੋਂ ਜਾਖਨ ਦਾਦੀ ਮੰਦਰ ਨੂੰ ਜਾਂਦੀ ਸੜਕ ’ਤੇ ਬੱਜਰੀ ਅਤੇ ਤਾਰਕੋਲ ਦੀ ਥਾਂ ਇੰਟਰਲੌਕ ਟਾਈਲਾਂ ਲਾਉਣ ਵਿਰੁੱਧ ਅੱਜ ਲੋਕ ਨਿਰਮਾਣ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਕੰਮ ਠੱਪ ਕਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇੰਟਰਲੌਕ ਸੜਕ ਕਿਸੇ ਵੀ ਹਾਲਤ ਵਿੱਚ ਨਹੀਂ ਬਣਨ ਦਿੱਤੀ ਜਾਵੇਗੀ। ਗ੍ਰਾਮ ਪੰਚਾਇਤ ਜਾਖਨ ਦਾਦੀ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਗੁਰਮੇਜ ਸਿੰਘ, ਜੱਸਾ ਸਿੰਘ, ਪਾਲ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰਧਾਨ ਮੰਦਰ ਕਮੇਟੀ ਸੁਰਜੀਤ ਸਿੰਘ, ਰਾਮ ਸਿੰਘ, ਹਰਪਾਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ 1996 ਵਿੱਚ ਸਰਕਾਰ ਵੱਲੋਂ ਫਤਿਹਾਬਾਦ ਰੋਡ ਤੋਂ ਜਾਖਨ ਦਾਦੀ ਮੰਦਰ ਤੱਕ ਸੜਕ ਬਣਾਉਣ ਦੇ ਹੁਕਮ ਦਿੱਤੇ ਗਏ ਸਨ। ਉਸ ਸਮੇਂ ਇਸ ਸੜਕ ਦੀ ਚੌੜਾਈ ਸਿਰਫ਼ ਸਾਢੇ 16 ਫੁੱਟ ਸੀ ਤਾਂ ਵਿਭਾਗ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਵਿਭਾਗ ਵੱਲੋਂ 33 ਫੁੱਟ ਚੌੜੀ ਸੜਕ ਬਣਾਈ ਜਾ ਰਹੀ ਹੈ, ਜਿਸ ਨੂੰ ਬਣਾਉਣ ਲਈ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸਨ। ਮੰਦਰ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਸਾਢੇ 16 ਫੁੱਟ ਜ਼ਮੀਨ ਵਿਭਾਗ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਵਿਭਾਗ ਵੱਲੋਂ ਕਰੀਬ 13 ਫੁੱਟ ਚੌੜਾਈ ਤੱਕ ਪੱਥਰ ਅਤੇ ਤਾਰਕੋਲ ਪਾ ਕੇ ਸੜਕ ਬਣਾਈ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਵਿਭਾਗ ਵੱਲੋਂ ਸੜਕ ਦੀ ਦੋ-ਤਿੰਨ ਵਾਰ ਮੁਰੰਮਤ ਕੀਤੀ ਗਈ ਅਤੇ ਸੜਕ ਦੀ ਚੌੜਾਈ ਵੀ 18 ਫੁੱਟ ਤੱਕ ਵਧਾ ਦਿੱਤੀ ਗਈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਹੁਣ ਲੋਕ ਨਿਰਮਾਣ ਵਿਭਾਗ ਨੇ ਇਸ ਖਸਤਾ ਹਾਲਤ ਸੜਕ ਨੂੰ ਨਵੀਂ ਬਣਾਉਣ ਲਈ ਠੇਕੇਦਾਰ ਨੂੰ ਟੈਂਡਰ ਜਾਰੀ ਕਰ ਦਿੱਤਾ ਸੀ ਪਰ ਅੱਜ ਜਦੋਂ ਠੇਕੇਦਾਰ ਨੇ ਉਕਤ ਸੜਕ ਨੂੰ ਬਜਰੀ ਅਤੇ ਤਾਰਕੋਲ ਪਾਉਣ ਦੀ ਬਜਾਏ ਇੰਟਰਲੌਕ ਟਾਈਲਾਂ ਨਾਲ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਸਮੂਹ ਪਿੰਡ ਵਾਸੀ ਰੋਹ ਵਿੱਚ ਆ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਕਈ ਸ਼ੈਲਰ ਵੀ ਬਣੇ ਹੋਏ ਹਨ, ਜਿਸ ਕਾਰਨ ਇਸ ਸੜਕ ’ਤੇ ਭਾਰੀ ਟਰਾਲੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਵਿਧਾਇਕ ਲਛਮਣ ਨਾਪਾ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ, ਜਿਸ ’ਤੇ ਵਿਧਾਇਕ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸੜਕ ਨੂੰ ਤਾਰਕੋਲ ਅਤੇ ਬਜਰੀ ਨਾਲ ਹੀ ਬਣਾਇਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×