For the best experience, open
https://m.punjabitribuneonline.com
on your mobile browser.
Advertisement

ਕਿਸਾਨੀ ਵੱਲੋਂ ਤਹਿਸੀਲ ਦੇ ਦੋਵੇਂ ਗੇਟਾਂ ਨੂੰ ਜਿੰਦਰਾ ਲਾ ਕੇ ਪ੍ਰਦਰਸ਼ਨ

09:54 AM Aug 28, 2024 IST
ਕਿਸਾਨੀ ਵੱਲੋਂ ਤਹਿਸੀਲ ਦੇ ਦੋਵੇਂ ਗੇਟਾਂ ਨੂੰ ਜਿੰਦਰਾ ਲਾ ਕੇ ਪ੍ਰਦਰਸ਼ਨ
ਧਰਮਕੋਟ ਵਿੱਚ ਤਹਿਸੀਲ ਗੇਟ ਅੱਗੇ ਕਿਸਾਨਾਂ ਵੱਲੋਂ ਕੀਤਾ ਗਿਆ ਘਿਰਾਓ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਅਗਸਤ
ਧਰਮਕੋਟ ਸਬ ਡਿਵੀਜ਼ਨ ਅਧੀਨ ਐੱਨਐੱਚ-71 ਲਈ ਕਿਸਾਨ ਦੀ ਦਹਾਕਾ ਪਹਿਲਾਂ ਐਕੁਆਇਰ ਕੀਤੀ ਗਈ 2 ਕਨਾਲ ਜ਼ਮੀਨ ਦਾ ਅਸਲ ਕਿਸਾਨ ਨੂੰ ਮੁਆਵਜ਼ਾ ਦਿਵਾਉਣ ਲਈ ਕਿਸਾਨਾ ਨੇ ਧਰਮਕੋਟ ਵਿੱਚ ਤਹਿਸੀਲ ਦੇ ਦੋਵੇਂ ਗੇਟ ਬੰਦ ਕਰਕੇ ਜ਼ਿੰਦਰਾ ਲਗਾ ਦਿੱਤਾ।
ਕਿਰਤੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਜਰਨਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਤੇ ਸੂਬਾ ਕਮੇਟੀ ਮੈਂਬਰ ਚਮਕੌਰ ਸਿੰਘ ਰੋਡੇ ਯੂਥ ਵਿੰਗ ਕਨਵੀਨਰ ਤੀਰਥਵਿੰਦਰ ਸਿੰਘ ਘੱਲ ਕਲਾਂ ਨੇ ਦੱਸਿਆ ਕਿ ਕੁਲਜੀਤ ਸਿੰਘ ਪੰਡੋਰੀ ਅਰਾਈਆਂ ਦੀ 2 ਕਨਾਲ ਜ਼ਮੀਨ ਸਾਲ 2016 ਵਿੱਚ ਐਕੁਆਇਰ ਕੀਤੀ ਗਈ ਸੀ, ਜਿਸ ਦੀ ਰਕਮ 17 ਲੱਖ ਤੋਂ ਵੱਧ ਬਣਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਮਾਲ ਵਿਭਾਗ ਨੇ ਕਥਿਤ ਹੇਰਾ ਫ਼ੇਰੀ ਕਰ ਕੇ ਇਹ ਰਕਮ ਪੀੜਤ ਕਿਸਾਨ ਕੁਲਜੀਤ ਸਿੰਘ ਪੰਡੋਰੀ ਅਰਾਈਆਂ ਨੂੰ ਦੇਣ ਦੀ ਬਜਾਏ ਹੋਰ ਕਿਸੇ ਦੇ ਬੈਂਕ ਖਾਤੇ ਵਿੱਚ ਪਾ ਦਿੱਤੇ ਸਨ। ਕਿਸਾਨਾਂ ਨੇ ਅੱਜ ਤਹਿਸੀਲਦਾਰ ਤੇ ਐੱਸਡੀਐੱਮ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ। ਮਾਲ ਅਧਿਕਾਰੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਦੇ ਰਹੇ ਸਨ। ਇਹ ਮਾਮਲਾ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਵਿਸੇਸ਼ ਸਾਰੰਗਲ ਕੋਲ ਪੁੱਜ ਗਿਆ। ਕਿਸਾਨਾਂ ਨੇ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਤਹਿਸੀਲਦਾਰ ਤੇ ਐੱਸਡੀਐਮ ਦਫ਼ਤਰ ਦਾ ਘਿਰਾਓ ਕਰ ਲਿਆ ਅਤੇ ਤਹਿਸੀਲ ਦੇ ਦੋਵੇਂ ਗੇਟਾਂ ਨੂੰ ਤਾਲਾ ਜੜ ਦਿੱਤਾ। ਕਿਸਾਨਾਂ ਦੇ ਏਕੇ ਦੀ ਜਿੱਤ ਹੋਈ ਸ਼ਾਮ ਪੀੜਤ ਕਿਸਾਨ ਨੂੰ ਸਾਰੀ ਕਰਮ ਦਾ ਚੈੱਕ ਦੇਣ ਬਾਅਦ ਕਿਸਾਨਾਂ ਨੇ ਸੰਘਰਸ਼ ਦੀ ਜਿੱਤ ਦਾ ਐਲਾਨ ਕਰ ਕੇ ਮੋਰਚਾ ਖਤਮ ਕੀਤਾ ਗਿਆ। ਇਸ ਪ੍ਰਾਜੈਕਟ ਲਈ ਐਕੁਆਇਰ ਜ਼ਮੀਨ ਮੁਆਵਜ਼ੇ ’ਚ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਉਣ ਦੀ ਵਿਜੀਲੈਂਸ ਵੱਲੋਂ ਵੀ ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement