ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਮਹੂਰੀ ਕਿਸਾਨ ਸਭਾ ਵੱਲੋਂ ਬਿਜਲੀ ਘਰ ’ਚ ਮੁੁਜ਼ਾਹਰਾ

07:03 AM Jul 27, 2024 IST
ਅਟਾਰੀ ਬਿਜਲੀ ਘਰ ’ਚ ਰੋਸ ਮੁਜ਼ਾਹਰਾ ਕਰਦੇ ਹੋਏ ਕਿਸਾਨ।

ਦਿਲਬਾਗ ਸਿੰਘ
ਅਟਾਰੀ, 26 ਜੁਲਾਈ
ਜਮਹੂਰੀ ਕਿਸਨ ਸਭਾ ਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਨੇ ਬਿਜਲੀ ਘਰ ਅਟਾਰੀ ’ਚ ਧਰਨਾ ਲਾ ਕੇ ਅਣਐਲਾਨੇ ਕੱਟਾਂ ਦਾ ਵਿਰੋਧ ਕੀਤਾ ਹੈ। ਧਰਨੇ ਮੌਕੇ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਅਣਐਲਾਨੇ ਕੱਟਾਂ ਕਰਕੇ ਪਿੰਡਾਂ ਦੇ ਕਿਸਾਨ ਮਜ਼ਦੂਰ ਬੇਹਦ ਦੁਖੀ ਹਨ। ਸਿੱਟੇ ਵਜੋਂ ਕਿਸਾਨ ਨੂੰ ਵਾਰ-ਵਾਰ ਜ਼ਮੀਨ ਝੋਨੇ ਲਈ ਤਿਆਰ ਕਰਨੀ ਪੈਂਦੀ ਹੈ ਤੇ ਲਾਗਤ ਖਰਚਾ ਵੀ ਵਧ ਜਾਂਦਾ ਹੈ। ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੁਹਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਖੜਾ ਡੈਮ ਕੇਂਦਰ ਦੇ ਕਬਜ਼ੇ ਵਿੱਚ ਕਰ ਲਿਆ ਹੈ ਤੇ ਹੁਣ 2020 ਬਿਜਲੀ ਬਿੱਲ ਰਾਹੀਂ ਸਮੁੱਚਾ ਬਿਜਲੀ ਵਿਭਾਗ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਹੈ। ਮੁਹਾਵਾ ਨੇ ਮੰਗ ਕੀਤੀ ਕਿ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।

Advertisement

Advertisement
Advertisement