ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਵੱਲੋਂ ਯੂਜੀਸੀ ਹੈੱਡਕੁਆਰਟਰ ਅੱਗੇ ਪ੍ਰਦਰਸ਼ਨ

08:41 AM Apr 25, 2024 IST
ਯੂਜੀਸੀ ਹੈੱਡਕੁਆਰਟਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਵਿਦਿਆਰਥੀ। -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਆਈਟੀਓ ਸਥਿਤ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਦੇ ਹੈੱਡਕੁਆਰਟਰ ਅੱਗੇ ਪ੍ਰਦਰਸ਼ਨ ਕੀਤਾ ਤੇ ਯੂਨੀਵਰਸਿਟੀ ਵਿੱਚ ਐੱਨਈਟੀ ਕਰਟੇਰੀਆ ਤਹਿਤ ਹੀ ਪੀਐੱਚਡੀ ’ਚ ਦਾਖਲਿਆਂ ਬਾਰੇ ਕੀਤੇ ਐਲਾਨ ਨੂੰ ਵਾਪਸ ਲੈਣ ਦੀ ਮੰਗ ਕੀਤੀ। ਵਿਦਿਆਰਥੀ ਬਹਾਦਰਸ਼ਾਹ ਜਫ਼ਰ ਮਾਰਗ ਵਾਲੇ ਪਾਸਿਓਂ ਯੂਜੀਸੀ ਦੇ ਮੁੱਖ ਦਫ਼ਤਰ ਵੱਲ ਵਧੇ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਲਿਆ। ਮਗਰੋਂ ਵਿਦਿਆਰਥੀਆਂ ਨੇ ਉਥੇ ਹੀ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਤੇਜ਼ ਧੁੱਪ ਵਿੱਚ ਉਥੇ ਹੀ ਧਰਨਾ ਲਾ ਲਿਆ। ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨੈੱਟ (ਐੱਨਈਟੀ) ਪਾਸ ਕੀਤੇ ਵਿਦਿਆਰਥੀਆਂ ਨੂੰ ਹੀ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਪੀਐੱਚਡੀ ’ਚ ਦਾਖਲਾ ਦੇਣ ਬਾਰੇ ਘਾਤਕ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਮਤਿਹਾਨਾਂ ਬਾਰੇ ਮੋਡ ਬਦਲ ਦਿੱਤਾ ਗਿਆ ਹੈ ਤੇ ਫ਼ੀਸਾਂ ਵਿੱਚ ਖਾਸਾ ਵਾਧਾ ਕੀਤਾ ਗਿਆ ਹੈ। ਫ਼ੀਸਾਂ ਦਾ ਇਹ ਵਾਧਾ ਯੂਜੀਸੀ ਐੱਨਈਟੀ ਇਮਤਿਹਾਨਾਂ ਵਿੱਚ ਕੀਤੇ ਜਾਣ ਕਰਕੇ ਗ਼ਰੀਬ ਵਿਦਿਆਰਥੀਆਂ ਅੱਗੇ ਨਵੀਂ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਖ਼ੁਦਮੁਖ਼ਤਿਆਰੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਇਸ ਦੀਆਂ ਤਾਕਤਾਂ ਘਟਾਈਆਂ ਜਾ ਸਕਦੀਆਂ ਹਨ। ਜੇਐੱਨਯੂ ਦੇ ਕਈ ਵਿਦਿਆਰਥੀ ’ਵਰਸਿਟੀ ਦੇ ਗੰਗਾ ਢਾਬੇ ਤੋਂ ਬੱਸਾਂ ਰਾਹੀਂ ਆਈਟੀਓ ਵਿੱਚ ਪੁੱਜਣ ’ਚ ਸਫਲ ਰਹੇ। ।

Advertisement

Advertisement
Advertisement