ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਜ਼ਮੀ ਹਾਜ਼ਰੀ ਨੀਤੀ ਖਿਲਾਫ਼ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ

08:05 AM May 21, 2024 IST
ਕਾਲਜ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਈ
ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਇੱਥੇ ਆਰਟਸ ਫੈਕਲਟੀ ਦੇ ਗੇਟ ਨੰ. 3 ਸ਼ਹੀਦ ਭਗਤ ਸਿੰਘ ਕਾਲਜ ਦੇ ਇਸ ਸਮੈਸਟਰ ਦੇ ਸਾਰੇ 1400 ਡਿਸਚਾਰਜ ਵਿਦਿਆਰਥੀਆਂ ਨੂੰ ਦਾਖ਼ਲਾ ਕਾਰਡ ਦੇਣ ਦੀ ਮੰਗ ਦੇ ਨਾਲ ਨਾਲ ਲਾਜ਼ਮੀ ਹਾਜ਼ਰੀ ਨੀਤੀ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਨੇ ਹੰਸਰਾਜ, ਜੀਸਸ ਐਂਡ ਮੈਰੀ ਅਤੇ ਆਰੀਆਭੱਟ ਵਰਗੇ ਕਾਲਜਾਂ ਵਿੱਚ ਪੇਰੈਂਟਸ ਟੀਚਰ ਮੀਟਿੰਗ ਦੀ ਪ੍ਰਥਾ ਦਾ ਵੀ ਵਿਰੋਧ ਕੀਤਾ। ਕਾਮਰੇਡ ਅਨੰਨਿਆ ਅਤੇ ਰੁਪਾਲੀ ਨੇ ਦੱਸਿਆ ਕਿ ਕਿਵੇਂ ਪੇਰੈਂਟਸ-ਟੀਚਰ ਮੀਟਿੰਗ ਦੀ ਇਹ ਪ੍ਰਥਾ ਵਿਸ਼ੇਸ਼ ਤੌਰ ’ਤੇ ਵਿਦਿਆਰਥਣਾਂ ਲਈ ਖਤਰਨਾਕ ਹੈ, ਜਿੱਥੇ ਕਾਲਜ ਪਰਿਵਾਰ ਦੀ ਮਦਦ ਨਾਲ ਸਕੂਲ ਵਰਗਾ ਅਨੁਸ਼ਾਸਨ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ਾਂਤਨੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਤੋਂ ਜਵਾਬਦੇਹੀ ਮੰਗਣਾ ਪੂਰੀ ਤਰ੍ਹਾਂ ਬੇਤੁਕਾ ਹੈ ਅਤੇ ਇਸ ਦੀ ਬਜਾਏ ਸਾਨੂੰ ਖੁਦ ਦਿਲੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਜਵਾਬਦੇਹੀ ਦੀ ਮੰਗ ਕਰਨੀ ਚਾਹੀਦੀ ਹੈ। ਕਾਮਰੇਡ ਸ਼ਾਤਨੂ ਨੇ ਐੱਸਈਸੀ, ਵੀਏਸੀ ਅਤੇ ਏਈਸੀ ਵਰਗੇ ਜਾਅਲੀ ਪੇਪਰਾਂ ਵਿੱਚ ਲਾਜ਼ਮੀ ਹਾਜ਼ਰੀ ਦੀ ਉਪਯੋਗਤਾ ਬਾਰੇ ਪੁੱਛਿਆ। ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਮੰਗਾਂ ਨੂੰ ਲੈ ਕੇ ਚਾਰ ਵਿਦਿਆਰਥੀਆਂ ਦਾ ਵਫ਼ਦ ਡੀਨ ਸਟੂਡੈਂਟਸ ਵੈੱਲਫੇਅਰ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਮੈਮੋਰੰਡਮ ਦੇ ਜਵਾਬ ਵਿੱਚ ਡੀਨ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਇਸ ਮਾਮਲੇ ‘ਤੇ ਚਰਚਾ ਕਰਨ ਅਤੇ ਵਿਦਿਆਰਥੀਆਂ ਦੀ ਸੰਭਵ ਤਰੀਕਿਆਂ ਨਾਲ ਮਦਦ ਕਰਨ ਲਈ ਗੱਲ ਕਰਨਗੇ। ਇਹ ਜਵਾਬ ਚਿੰਤਤ ਵਿਦਿਆਰਥੀਆਂ ਲਈ ਮਜ਼ਾਕ ਹੈ ਜੋ ਕੱਲ੍ਹ ਤੋਂ ਪ੍ਰੀਖਿਆ ਨਹੀਂ ਦੇ ਸਕਣਗੇ।

Advertisement

Advertisement
Advertisement