For the best experience, open
https://m.punjabitribuneonline.com
on your mobile browser.
Advertisement

ਪੈਨਸ਼ਨਰਾਂ ਵੱਲੋਂ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ

09:12 PM Jun 29, 2023 IST
ਪੈਨਸ਼ਨਰਾਂ ਵੱਲੋਂ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ
Advertisement

ਪੱਤਰ ਪ੍ਰੇਰਕ

Advertisement

ਮਾਨਸਾ, 25 ਜੂਨ

ਦਿ ਮਾਨਸਾ ਰਿਟਾਇਰਡ ਐਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਕੱਠੇ ਹੋਕੇ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੇ ਘਰ ਤੱਕ ਰੋਸ ਮੁਜ਼ਾਹਰਾ ਕਰਦੇ ਹੋਏ ਵਿਧਾਇਕ ਦੀ ਕੋਠੀ ਅੱਗੇ ਡਿਵੈਲਪਮੈਂਟ ਟੈਕਸ ਸਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਸੇਵਾਮੁਕਤ ਮੁਲਾਜ਼ਮਾਂ ਨੂੰ 200 ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਟੈਕਸ ਦੇ ਨਾਮ ਉਪਰ, ਜੋ ਨਵਾਂ ਬੋਝ ਪਾਇਆ ਹੈ, ਉਹ ਝੱਲਣ ਯੋਗ ਨਹੀਂ ਹੈ। ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਸੱਤਪਾਲ ਭੈਣੀ, ਜਗਦੀਸ਼ ਰਾਏ, ਮੱਖਣ ਸਿੰਘ ਉੱਡਤ ਅਤੇ ਲੱਖਾ ਸਿੰਘ ਸਹਾਰਨਾ ਨੇ ਕਿਹਾ ਕਿ ਸਰਕਾਰ ਦੇ ਨਵੇਂ ਪੱਤਰ ਨੇ ਜੋ ਜਜ਼ੀਆ ਟੈਕਸ ਲਾਇਆ ਹੈ, ਉਸ ਨਾਲ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਜੇਬਾਂ ‘ਚ 84 ਕਰੋੜ ਰੁਪਏ ਨਿਕਲਣਗੇ, ਜਿਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਇਸੇ ਦੌਰਾਨ ਮਾਨਸਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਮੁਜ਼ਾਹਰਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਪਹੁੰਚਾਇਆ ਜਾਵੇਗਾ। ਦੂਜੇ ਪਾਸੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਮਾਨਸਾ ਸਥਿਤ ਰਿਹਾਇਸ਼ ਅੱਗੇ ਵੀ ਮੁਜ਼ਾਹਰਾਕਾਰੀਆਂ ਵੱਲੋਂ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਗਈਆਂ, ਜਿਸ ਦੌਰਾਨ ਜਨਕ ਸਿੰਘ ਫ਼ਤਿਹਪੁਰ, ਜਸਵੀਰ ਢੰਡ ਤੇ ਰਾਜ ਕੁਮਾਰ ਰੰਗਾ ਨੇ ਵੀ ਇਹ ਪੱਤਰ ਵਾਪਸ ਲੈਣ ਦੀ ਮੰਗ ਕੀਤੀ।

ਬਰਨਾਲਾ (ਪਰੋਸ਼ਤਮ ਬੱਲੀ): ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (1680,22-ਬੀ ਚੰਡੀਗੜ੍ਹ) ਦੀ ਬਰਨਾਲਾ ਇਕਾਈ ਵੱਲੋਂ ਇੱਥੇ ‘ਆਪ’ ਸਰਕਾਰ ਵੱਲੋਂ ਪੈਨਸ਼ਨਰਾਂ ‘ਤੇ 200 ਰੁਪਏ ਪ੍ਰਤੀ ਮਹੀਨਾ ਲਗਾਏ ਟੈਕਸ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸਥਾਨਕ ਦਫ਼ਤਰ ਨੇੜੇ ਪੁੱਜ ਕੇ ਇਸ ਸਬੰਧੀ ਜਾਰੀ ਸਰਕਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਅਗਵਾਈ ਕਰ ਰਹੇ ਆਗੂ ਕਾਮਰੇਡ ਖੁਸ਼ੀਆ ਸਿੰਘ ਤੇ ਸੁਖਜੰਟ ਸਿੰਘ ਨੇ ਉਕਤ ਟੈਕਸ ਨੂੰ ‘ਜਜ਼ੀਆ’ ਟੈਕਸ ਗਰਦਾਨਦਿਆਂ ਫੌਰੀ ਹੁਕਮ ਵਾਪਸ ਲੈਣ ਦੀ ਮੰਗ ਕੀਤੀ। ਪੀ.ਆਰ.ਟੀ.ਸੀ ਦੇ ਮੋਹਨ ਸਿੰਘ, ਵੇਅਰਹਾਊਸ ਦੇ ਮੋਹਣ ਸਿੰਘ ਕਸਿਆੜਾ ਨੇ ਕਿਹਾ ਕਿ ਡੀ.ਏ ਦੀਆਂ ਬਕਾਇਆ ਕਿਸ਼ਤਾਂ ਤਾਂ ਕੀ ਦੇਣੀਆਂ ਸੀ ਸਰਕਾਰ ਉਲਟਾ ਜ਼ਬਰੀ ਵਸੂਲੀ ‘ਤੇ ਉੱਤਰ ਆਈ ਹੈ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜੁਗਰਾਜ ਰਾਮਾ, ਰਾਮ ਸਿੰਘ ਫੂਡ ਸਪਲਾਈ, ਮੇਘ ਰਾਜ ਤੇ ਕੁਲਵੰਤ ਸਿੰਘ ਪਨਸਪ, ਨੂੰਨਾ ਰਾਮ ਸਿਹਤ ਵਿਭਾਗ, ਹਰਦੇਵ ਸਿੰਘ ਐੱਫ਼ਸੀਆਈ, ਹੈਪੀ ਸੰਧੂ ਅਤੇ ਸੁਖਦੇਵ ਸਿੰਘ ਆਦਿ ਨੇ ਵੀ ਸਰਕਾਰ ਨੂੰ ਆਮ ਲੋਕਾਂ ਵਿਰੋਧੀ ਆਖਦਿਆਂ ਇਹ ਨੋਟੀਫਿਕੇਸ਼ਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ‘ਆਪ’ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਉਪਰੰਤ ਪੈਨਸ਼ਨਰਾਂ ਮੰਤਰੀ ਦੇ ਸਥਾਨਕ ਦਫ਼ਤਰ ਵਿਖੇ ਪੁੱਜ ਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ ਅੱਗ ਲਗਾਈ।

ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਅੱਜ

ਬਠਿੰਡਾ (ਮਨੋਜ ਸ਼ਰਮਾ): ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ‘ਤੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੋਂ ਹਰ ਮਹੀਨੇ 200 ਰੁਪਏ ਦਾ ਵਿਕਾਸ ਟੈਕਸ ਕੱਟਣ ਸਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦੇ ਸਾਹਮਣੇ ਸਾੜ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਜ਼ਿਲ੍ਹਾ ਕਨਵੀਨਰ ਦਰਸ਼ਨ ਮੌੜ, ਸਿਕੰਦਰ ਧਾਲੀਵਾਲ, ਗਗਨਦੀਪ ਸਿੰਘ, ਮੱਖਣ ਖਣਗਵਾਲ, ਮਨਜੀਤ ਸਿੰਘ ਅਤੇ ਮਨਜੀਤ ਸਿੰਘ ਧੰਜਲ ਨੇ ਦੱਸਿਆ ਕਿ ਇਹ ਮੁਜ਼ਾਹਰਾ ਭਲਕੇ 26 ਜੂਨ ਨੂੰ ਕੀਤਾ ਜਾਵੇਗਾ।

Advertisement
Tags :
Advertisement
Advertisement
×