For the best experience, open
https://m.punjabitribuneonline.com
on your mobile browser.
Advertisement

ਨਗਰ ਪਾਲਿਕਾ ਅਤੇ ਫਾਇਰ ਬ੍ਰਿਗੇਡ ਕਾਮਿਆਂ ਵੱਲੋਂ ਮੁਜ਼ਾਹਰਾ

08:57 AM Jun 21, 2024 IST
ਨਗਰ ਪਾਲਿਕਾ ਅਤੇ ਫਾਇਰ ਬ੍ਰਿਗੇਡ ਕਾਮਿਆਂ ਵੱਲੋਂ ਮੁਜ਼ਾਹਰਾ
ਡੀਸੀ ਦਫਤਰ ਦੇ ਸਾਹਮਣੇ ਸਥਿਤ ਅਨਾਜ ਮੰਡੀ ਵਿੱਚ ਮੁਜ਼ਾਹਰਾ ਕਰਦੇ ਹੋਏ ਨਿਗਮ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ।
Advertisement

ਦਵਿੰਦਰ ਸਿੰਘ
ਯਮੁਨਾਨਗਰ, 20 ਜੂਨ
ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਨਵੀਂ ਅਨਾਜ ਮੰਡੀ ਦੇ ਗੇਟ ’ਤੇ ਮੁਜ਼ਾਹਰਾ ਕੀਤਾ। ਉਨ੍ਹਾਂ ਹਰਿਆਣਾ ਸਰਕਾਰ ’ਤੇ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਿੰਨੀ ਸਕੱਤਰੇਤ ਵਿਖੇ ਜਾ ਕੇ ਸਿਟੀ ਮੈਜਿਸਟਰੇਟ ਰਾਹੀਂ ਮੁੱਖ ਮੰਤਰੀ ਨੂੰ ਸਾਂਝਾ ਮੰਗ ਪੱਤਰ ਸੌਂਪਿਆ। ਇਸ ਪ੍ਰਦਰਸ਼ਨ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਨੇ ਕੀਤੀ ਅਤੇ ਮੰਚ ਸੰਚਾਲਨ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਯੂਨੀਅਨ ਦੀ ਕੇਂਦਰ ਅਤੇ ਹਰਿਆਣਾ ਸਰਕਾਰ ਨਾਲ 29 ਅਕਤੂਬਰ 2022 ਅਤੇ 5 ਅਪਰੈਲ 2023 ਨੂੰ ਦੋ ਦੌਰ ਦੀ ਗੱਲਬਾਤ ਦੌਰਾਨ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀਆਂ ਕਈ ਜਾਇਜ਼ ਮੰਗਾਂ ’ਤੇ ਸਹਿਮਤੀ ਬਣੀ ਸੀ, ਪਰ ਅਫਸੋਸ ਕਿ ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸੂਬੇ ਦੀ ਭਾਜਪਾ ਸਰਕਾਰ ਮੰਗਾਂ ਨੂੰ ਲਾਗੂ ਨਾ ਨਹੀਂ ਕੀਤਾ। ਹਰਿਆਣਾ ਸਰਕਾਰ ਨੇ 2014 ਦੇ ਚੋਣ ਮੈਨੀਫੈਸਟੋ ਵਿੱਚ ਸਫ਼ਾਈ ਸੇਵਕਾਂ ਦੀ ਠੇਕਾ ਪ੍ਰਣਾਲੀ ਖ਼ਤਮ ਕਰਨ ਅਤੇ ਬੇਨਿਯਮੀਆਂ ਕਰਨ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਪਿਛਲੇ 10 ਸਾਲਾਂ ਵਿੱਚ ਇੱਕ ਵੀ ਸੈਨੀਟੇਸ਼ਨ ਅਤੇ ਸੀਵਰ ਕਰਮਚਾਰੀ ਦੀ ਰੈਗੂਲਰ ਭਰਤੀ ਨਹੀਂ ਕੀਤੀ ਗਈ ਹੈ। ਸਰਕਾਰ ਨੇ ਸਫਾਈ ਅਤੇ ਸੀਵਰੇਜ ਦੇ ਕੰਮ ਵਿੱਚ ਠੇਕਾ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅਤੇ ਫਾਇਰ ਕਰਮਚਾਰੀ ਸਰਕਾਰ ਦੀਆਂ ਇਨ੍ਹਾਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖ਼ਿਲਾਫ਼ 23 ਜੂਨ ਨੂੰ ਲੋਕਲ ਬਾਡੀ ਮੰਤਰੀ ਦੀ ਰਿਹਾਇਸ਼ ਕੁਰੂਕਸ਼ੇਤਰ ਵਿੱਚ ਧਰਨਾ ਦੇ ਕੇ ਉਨ੍ਹਾਂ ਨੂੰ ਕਰਮਚਾਰੀ ਸੰਘ ਨਾਲ ਕੀਤੇ ਸਮਝੌਤੇ ਦੀ ਯਾਦ ਕਰਵਾਇਆ ਜਾਵੇਗਾ। ਇਸ ਮੌਕੇ ਸੀਟੂ ਆਗੂ ਸੁਨੀਤਾ ਸੁਘ, ਰੇਖਾ ਸੈਣੀ, ਨਗਰ ਪਾਲਿਕਾ ਤੋਂ ਯੂਨਿਟ ਪ੍ਰਧਾਨ ਪਾਪਲਾ, ਬਲਦੀਪ ਤੁੰਬੀ, ਮੁਕੇਸ਼, ਰਮੇਸ਼ ਕੁਮਾਰ, ਜੀਤੋ, ਕਮਲੇਸ਼, ਸੁਨੀਤਾ, ਰਮਨ, ਸੋਰਨ ਦਾਲੋਰ, ਫਾਇਰ ਬ੍ਰਿਗੇਡ ਵਿਭਾਗ ਤੋਂ ਵਿਜੇਂਦਰ ਸਿੰਘ, ਵਰਿੰਦਰ ਧੀਮਾਨ, ਰਿੰਕੂ ਕੁਮਾਰ, ਕਮਲਜੀਤ, ਵਿੱਕੀ ਵਾਲੀਆ, ਰਵਿੰਦਰ ਕੁਮਾਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×