ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਏਪੀ ਦੀ ਕਿੱਲਤ ਖ਼ਿਲਾਫ਼ ਕਿਸਾਨਾਂ ਵੱਲੋਂ ਪ੍ਰਦਰਸ਼ਨ

12:09 PM Sep 21, 2024 IST
ਡੀਏਪੀ ਖਾਦ ਦੀ ਕਿੱਲਤ ਖ਼ਿਲਾਫ਼ ਮੁਜ਼ਾਹਰੇ ਮਗਰੋਂ ਮੰਗ-ਪੱਤਰ ਸੌਂਪਦੇ ਹੋਏ ਕਿਸਾਨ ਆਗੂ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 20 ਸਤੰਬਰ
ਡੀਏਪੀ ਖਾਦ ਦੀ ਕਿੱਲਤ, ਬਾਜ਼ਾਰ ’ਚ ਮਿਲ ਰਹੀ ਨਕਲੀ ਡੀਏਪੀ ਖਾਦ ਅਤੇ ਵਪਾਰੀਆਂ ਵੱਲੋਂ ਖਾਦ ਦੇ ਨਾਲ ਧੱਕੇ ਨਾਲ ਦਿੱਤੇ ਜਾਂਦੇ ਹੋਰ ਸਾਮਾਨ ਖ਼ਿਲਾਫ਼ ਕਿਸਾਨਾਂ ਦਾ ਰੋਹ ਭਖ਼ ਗਿਆ ਹੈ। ਲੋੜ ਸਮੇਂ ਡੀਏਪੀ ਖਾਦ ਨਾ ਮਿਲਣ ਤੋਂ ਔਖੇ ਕਿਸਾਨ ਅੱਜ ਜਗਰਾਉਂ ਵਿੱਚ ਸੜਕਾਂ ’ਤੇ ਆ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਕਿਸਾਨਾਂ ਨੇ ਇਥੇ ਕੌਮੀ ਰਾਹ ’ਤੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਨਾਇਬ ਤਹਿਸੀਲਦਾਰ ਨੂੰ ਪੰਜਾਬ ਸਰਕਾਰ ਦੇ ਨਾਂ ਸੌਂਪੇ ਮੰਗ-ਪੱਤਰ ’ਚ ਡੀਏਪੀ ਦੀ ਕਿੱਲਤ ਦੂਰ ਕਰਨ ’ਤੇ ਜ਼ੋਰ ਦਿੱਤਾ।
ਵਧੀਕ ਡਿਪਟੀ ਕਮਿਸ਼ਨ ਦਫ਼ਤਰ ਮੂਹਰੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਜਗਜੀਤ ਸਿੰਘ ਕਲੇਰ, ਇੰਦਰਜੀਤ ਧਾਲੀਵਾਲ, ਕੰਵਲਜੀਤ ਖੰਨਾ ਤੇ ਹੋਰਨਾਂ ਨੇ ਕਿਹਾ ਕਿ ਆਲੂ ਦੀ ਫ਼ਸਲ ਅਤੇ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ ਪੰਜਾਬ ਭਰ ’ਚ ਡੀਏਪੀ ਖਾਦ ਦੀ ਕਿੱਲਤ ਕਾਰਨ ਕਿਸਾਨੀ ਪ੍ਰੇਸ਼ਾਨ ਹੋ ਰਹੀ ਹੈ। ਪੰਜਾਬ ’ਚ ਡੀਏਪੀ ਦੀ ਥੁੜ੍ਹ ਕਾਰਨ ਨਕਲੀ ਖਾਦ ਦੀ ਵਿੱਕਰੀ ਹੋ ਰਹੀ ਹੈ। ਖਾਦ ਦੇ ਵਪਾਰੀ ਧੱਕੇ ਨਾਲ ਖਾਦ ਨਾਲ ਹੋਰ ਵਾਧੂ ਵਸਤਾਂ ਕਿਸਾਨਾਂ ਨੂੰ ਖ੍ਰੀਦਣ ਲਈ ਮਜਬੂਰ ਕਰਦੇ ਹਨ ਤੇ ਕਿਸਾਨੀ ਦੀ ਦੋਹੇ ਹੱਥੀਂ ਲੁੱਟ ਵੱਧ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ’ਚ ਅੱਠ ਲੱਖ ਮੀਟਰਕ ਟਨ ਖਾਦ ਦੀ ਜ਼ਰੂਰਤ ਪੂਰੀ ਕਰਾਈ ਜਾਵੇ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਸ਼ੈਲਰਾਂ ’ਚ ਪਏ ਚੌਲ ਚੁਕਾਉਣ ਦੀ ਮੰਗ ਕੀਤੀ ਤਾਂ ਜੋ ਆਉਂਦੇ ਦਿਨਾਂ ’ਚ ਕਿਸਾਨਾਂ ਵਲੋਂ ਵੇਚਿਆ ਜਾਣ ਵਾਲਾ ਝੋਨਾ ਮੁੜ ਸ਼ੈਲਰਾਂ ’ਚ ਲੱਗ ਸਕੇ। ਕਿਸਾਨਾਂ ਨੇ ਆੜ੍ਹਤੀਆਂ ਵਲੋਂ ਇਕ ਅਕਤੂਬਰ ਤੋਂ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਮੰਨਣ ‘ਤੇ ਵੀ ਜ਼ੋਰ ਦਿੱਤਾ। ਗੁਰਤੇਜ ਸਿੰਘ ਅਖਾੜਾ ਨੇ ਕਿਸਾਨਾਂ ਨੂੰ 29 ਸਤੰਬਰ ਨੂੰ ਕੁਲਰੀਆ ਪਿੰਡ ਦੇ ਜ਼ਮੀਨ ਮਸਲੇ ਦੇ ਹੱਲ ਲਈ ਮਾਨਸਾ ਪੁੱਜਣ ਦਾ ਸੱਦਾ ਦਿੱਤਾ। ਇਸ ਸਮੇਂ ਰਛਪਾਲ ਸਿੰਘ ਡੱਲਾ, ਨਿਰਮਲ ਸਿੰਘ ਭੰਮੀਪੁਰਾ, ਕੁਲਵਿੰਦਰ ਸਿੰਘ ਡੱਲਾ, ਕੁਲਵੰਤ ਸਿੰਘ ਗਾਲਿਬ, ਚਮਕੌਰ ਸਿੰਘ ਚਚਰਾੜੀ, ਅਜਮੇਰ ਸਿੰਘ ਕੋਠੇ ਰਾਹਲਾਂ, ਹਰਦੇਵ ਸਿੰਘ ਅਖਾੜਾ, ਸਤਵੰਤ ਸਿੰਘ ਸਿਵੀਆ, ਹਰਦੀਪ ਸਿੰਘ ਕੋਠੇ ਬੱਗੂ, ਕੁਲਦੀਪ ਸਿੰਘ, ਜਸਪਾਲ ਸਿੰਘ ਕਾਉਂਕੇ, ਕੁੰਡਾ ਸਿੰਘ ਕਾਉਂਕੇ, ਕੁਲਜੀਤ ਸਿੰਘ ਸਿੱਧਵਾਂ ਕਲਾਂ, ਗੁਰਵਿੰਦਰ ਸਿੰਘ ਪੋਨਾ, ਜਸਪ੍ਰੀਤ ਸਿੰਘ ਕੋਠੇ ਜੀਵੇ, ਹਰਜਿੰਦਰ ਸਿੰਘ ਭਮਾਲ ਤੇ ਚਰਨਜੀਤ ਸਿੰਘ ਸ਼ੇਖਦੌਲਤ ਹਾਜ਼ਰ ਸਨ।

Advertisement

Advertisement