For the best experience, open
https://m.punjabitribuneonline.com
on your mobile browser.
Advertisement

ਖਸਤਾ ਹਾਲ ਸੜਕ ਖ਼ਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ

09:20 AM May 12, 2024 IST
ਖਸਤਾ ਹਾਲ ਸੜਕ ਖ਼ਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ
ਸੁਨਾਮ ਦੀ ਬਖਸ਼ੀਵਾਲਾ ਰੋਡ ਦੇ ਨਵੀਨੀਕਰਨ ਲਈ ਪ੍ਰਦਰਸ਼ਨ ਕਰਦੇ ਹੋਏ ਸੀਪੀਆਈ (ਐੱਮ) ਦੇ ਕਾਰਕੁਨ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 11 ਮਈ
ਇਸ ਸ਼ਹਿਰ ਦੀ ਮੁੱਖ ਪਿੰਡਾਂ ਵਾਲੀ ਬਖਸ਼ੀਵਾਲਾ ਸੜਕ ਦੀ ਤਰਸਯੋਗ ਹਾਲਤ ਨੂੰ ਲੈ ਕੇ ਅੱਜ ਸੀਪੀਆਈ (ਐੱਮ) ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਸੜਕ ਦੇ ਨਵੀਨੀਕਰਨ ਦੀ ਮੰਗ ਕੀਤੀ।
ਕਾਮਰੇਡ ਵਰਿੰਦਰ ਕੌਸ਼ਿਕ ਦੀ ਅਗਵਾਈ ਹੇਠ ਇਕੱਤਰ ਲੋਕਾਂ ਦਾ ਦੋਸ਼ ਸੀ ਕਿ ਬਖਸ਼ੀਵਾਲਾ ਰੋਡ ਅੱਜ ਇੰਨੀ ਜ਼ਿਆਤਾ ਟੁੱਟ ਚੁੱਕੀ ਹੈ ਕਿ ਇੱਥੇ ਹਰ ਰੋਜ਼ ਸੜਕੀ ਹਾਦਸੇ ਵਾਪਰ ਰਹੇ ਹਨ। ਜਾਨੀ-ਮਾਲੀ ਨੁਕਸਾਨ ਦੀਆਂ ਹਰ ਰੋਜ਼ ਆ ਰਹੀਆਂ ਖ਼ਬਰਾਂ ਤੋਂ ਬਾਅਦ ਵੀ ਸੁਨਾਮ ਦਾ ਪ੍ਰਸ਼ਾਸਨ ਇਸ ਪਾਸੇ ਵੱਲ ਧਿਆਨ ਦੇਣ ਨੂੰ ਤਿਆਰ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਥੋੜ੍ਹੇ ਦਿਨਾਂ ਅੰਦਰ ਇਸ ਸੜਕ ਦੇ ਨਵੀਨੀਕਰਨ ਦਾ ਕੰਮ ਨਾ ਛੇੜਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ। ਲੋਕਾਂ ਦਾ ਕਹਿਣਾ ਸੀ ਕਿ ਇਸ ਟੁੱਟੀ ਸੜਕ ਤੋਂ ਉੱਡਦੀ ਧੂੜ ਨਾਲ ਦੁਕਾਨਦਾਰ, ਰਾਹਗੀਰ ਅਤੇ ਇੱਥੇ ਨੇੜੇ ਰਹਿੰਦੇ ਘਰਾਂ ਦੇ ਲੋਕਾਂ ਦਾ ਇੱਥੇ ਰਹਿਣਾ ਮੁਹਾਲ ਹੋਇਆ ਪਿਆ ਹੈ। ਇਸ ਮੌਕੇ ਕਾਮਰੇਡ ਲਖਵਿੰਦਰ ਸਿੰਘ ਚਹਿਲ, ਦਲਜੀਤ ਸਿੰਘ ਗਿੱਲ, ਬਾਬਰ ਸਿੰਘ, ਸਮਸ਼ੇਰ ਸਿੰਘ, ਦਰਸ਼ਨ ਸਿੰਘ, ਬਿੱਟੂ ਸਮਰਾ ,ਲਾਲਾ ਸ਼ਾਮ ਲਾਲ, ਭੁਪਿੰਦਰ ਸਿੰਘ, ਵਲਜੋਤ ਸਿੰਘ, ਸੰਦੀਪ ਸਿੰਘ, ਗੀਬਾ ਕੁਮਾਰ ਤੇ ਰਛਪਾਲ ਕੁਮਾਰ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×