For the best experience, open
https://m.punjabitribuneonline.com
on your mobile browser.
Advertisement

ਅਤਿਵਾਦੀ ਹਮਲਿਆਂ ਦੇ ਰੋਸ ਵਜੋਂ ਭਾਜਪਾ ਵੱਲੋਂ ਮੁਜ਼ਾਹਰਾ

07:48 AM May 20, 2024 IST
ਅਤਿਵਾਦੀ ਹਮਲਿਆਂ ਦੇ ਰੋਸ ਵਜੋਂ ਭਾਜਪਾ ਵੱਲੋਂ ਮੁਜ਼ਾਹਰਾ
Advertisement

ਸ੍ਰੀਨਗਰ/ਬਡਗਾਮ, 19 ਮਈ
ਸ਼ੋਪੀਆਂ ’ਚ ਪਾਰਟੀ ਵਰਕਰ ਤੇ ਸਾਬਕਾ ਸਰਪੰਚ ਐਜਾਜ਼ ਅਹਿਮਦ ਸ਼ੇਖ ਦੀ ਹੱਤਿਆ ਦੇ ਰੋਸ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ’ਤੇ ਅਤਿਵਾਦੀ ਖਤਰਿਆਂ ਦਾ ਸਾਹਮਣਾ ਕਰ ਰਹੇ ਕੁਝ ਅਹਿਮ ਅਹੁਦੇਦਾਰਾਂ ਨੂੰ ਸੁਰੱਖਿਆ ਦੇਣ ਦੀ ਉਨ੍ਹਾਂ ਦੀ ਮੰਗ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ। ਭਾਜਪਾ ਕਾਰਕੁਨ ਸ਼ੋਪੀਆਂ ’ਚ ਮਿਨੀ ਸਕੱਤਰੇਤ ਦੇ ਬਾਹਰ ਇਕੱਠੇ ਹੋਏ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੁਰੱਖਿਅਤ ਰਿਹਾਇਸ਼ ਮੁਹੱਈਆ ਨਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਲੰਘੀ ਦੇਰ ਰਾਤ ਜੰਮੂ ਕਸ਼ਮੀਰ ਦੇ ਸ਼ੋਪੀਆਂ ਤੇ ਅਨੰਤਨਾਗ ਜ਼ਿਲ੍ਹਿਆਂ ’ਚ ਹੋਏ ਅਤਿਵਾਦੀ ਹਮਲਿਆਂ ’ਚ ਸ਼ੇਖ ਦੀ ਮੌਤ ਹੋ ਗਈ ਸੀ ਅਤੇ ਰਾਜਸਥਾਨ ਦਾ ਸੈਲਾਨੀ ਜੋੜਾ ਜ਼ਖ਼ਮੀ ਹੋ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ, ‘ਅਸੀਂ ਇੱਕ ਸਾਲ ਤੋਂ ਡਿਪਟੀ ਕਮਿਸ਼ਨਰ ਨੂੰ ਸਾਡੇ ਆਗੂਆਂ ਤੇ ਵਰਕਰਾਂ ਨੂੰ ਸੁਰੱਖਿਅਤ ਰਿਹਾਇਸ਼ ਮੁਹੱਈਆ ਕਰਨ ਦੀ ਮੰਗ ਕਰ ਰਹੇ ਹਾਂ ਪਰ ਉਹ ਦੇਰੀ ਕਰਦੇ ਰਹੇ। ਹੁਣ ਅਸੀਂ ਇੱਕ ਵਰਕਰ ਗੁਆ ਦਿੱਤਾ ਹੈ।’ -ਪੀਟੀਆਈ

Advertisement

ਸੁਰੱਖਿਆ ਬਲਾਂ ਨੂੰ ਕਾਰਵਾਈ ਲਈ ਪੂਰੀ ਖੁੱਲ੍ਹ ਦਿੱਤੀ: ਸਿਨਹਾ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਅਤਿਵਾਦੀ ਹਮਲਿਆਂ ਦੀ ਨਿੰਦਾ ਕਰਦਿਆਂ ਅੱਜ ਕਿਹਾ ਕਿ ਇਹ ਹਮਲੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘ਮੈਂ ਦਹਿਸ਼ਤੀ ਹਮਲੇ ਤੇ ਸਾਬਕਾ ਸਰਪੰਚ ਐਜਾਜ਼ ਅਹਿਮਦ ਸ਼ੇਖ ਦੀ ਹੱਤਿਆ ਤੋਂ ਸੁੰਨ ਹਾਂ। ਉਹ ਜ਼ਮੀਨ ਨਾਲ ਜੁੜੇ ਨੇਤਾ ਸਨ ਤੇ ਲੋਕਾਂ ਦੀ ਨਿਸ਼ਕਾਮ ਸੇਵਾ ਲਈ ਜਾਣੇ ਜਾਂਦੇ ਸਨ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ, ਮਿੱਤਰਾਂ ਤੇ ਸ਼ੁਭਚਿੰਤਕਾਂ ਨਾਲ ਹੈ। ਅਸੀਂ ਇਸ ਮੁਸ਼ਕਲ ਦੀ ਘੜੀ ’ਚ ਪਰਿਵਾਰ ਦੇ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ।’ -ਪੀਟੀਆਈ

ਦਿੱਲੀ ’ਚ ਬੈਠੇ ਲੋਕ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ: ਫਾਰੂਕ

ਮੇਂਧੜ/ਜੰਮੂ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜੰਮੂ ਕਸ਼ਮੀਰ ’ਚ ਬੀਤੇ ਦਿਨ ਹੋਏ ਅਤਿਵਾਦੀ ਹਮਲਿਆਂ ਦੀ ਜਾਂਚ ਦੇ ਹੁਕਮ ਦੇਵੇ ਅਤੇ ਉਨ੍ਹਾਂ ਪਾਕਿਸਤਾਨ ਨੂੰ ਵੀ ਖਿੱਤੇ ’ਚ ਅਤਿਵਾਦ ਨੂੰ ਹਮਾਇਤ ਦੇਣੀ ਬੰਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਘਟਨਾਵਾਂ ਦੀ ਜਾਂਚ ਦੇ ਹੁਕਮ ਨਹੀਂ ਦਿੱਤੇ ਜਾਂਦੇ ਤਾਂ ਉਨ੍ਹਾਂ ਦੀ ਪਾਰਟੀ ਕਿਸੇ ਕੌਮਾਂਤਰੀ ਕਮੇਟੀ ਨੂੰ ਜਾਂਚ ਲਈ ਸੱਦਾ ਦੇਵੇਗੀ। ਉਨ੍ਹਾਂ ਕਿਹਾ, ‘ਮੈਂ ਲਗਾਤਾਰ ਕਿਹਾ ਹੈ ਕਿ ਜੋ ਲੋਕ ਦਿੱਲੀ ’ਚ ਬੈਠੇ ਹੋਏ ਹਨ, ਉਹ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਹਨ ਕਿ ਅਤਿਵਾਦ ਲਈ ਧਾਰਾ 370 ਜ਼ਿੰਮੇਵਾਰ ਹੈ। ਇਸ ਧਾਰਾ ਨੂੰ ਮਨਸੂਖ ਹੋਇਆਂ ਕਿੰਨੇ ਸਾਲ ਲੰਘ ਚੁੱਕੇ ਹਨ? ਕੀ ਅਤਿਵਾਦ ਖਤਮ ਹੋਇਆ।’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×