For the best experience, open
https://m.punjabitribuneonline.com
on your mobile browser.
Advertisement

ਬਾਜ਼ਾਰ ’ਚ ਠੇਕਾ ਖੋਲ੍ਹਣ ’ਤੇ ਪ੍ਰਦਰਸ਼ਨ

10:05 AM Apr 10, 2024 IST
ਬਾਜ਼ਾਰ ’ਚ ਠੇਕਾ ਖੋਲ੍ਹਣ ’ਤੇ ਪ੍ਰਦਰਸ਼ਨ
ਸਰਦੂਲਗੜ੍ਹ ਵਿਚ ਠੇਕਾ ਖੋਲ੍ਹਣ ਦਾ ਵਿਰੋਧ ਕਰਦੇ ਹੋਏ ਲੋਕ।
Advertisement

ਸਰਦੂਲਗੜ੍ਹ (ਪੱਤਰ ਪ੍ਰੇਰਕ): ਸ਼ਰਾਬ ਦੇ ਠੇਕੇਦਾਰਾਂ ਵੱਲੋਂ ਬਾਜ਼ਾਰ ’ਚ ਠੇਕਾ ਖੋਲ੍ਹਣ ’ਤੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਬੰਸ ਲਾਲ, ਮੇਘਰਾਜ, ਰਾਜਕੁਮਾਰ, ਬੱਬੀ ਸਿੰਗਲਾ, ਲਵਲੀ ਕੁਮਾਰ, ਰਮੇਸ਼ ਕੁਮਾਰ, ਹਿਤੇਸ਼ ਕੁਮਾਰ, ਜਵਾਹਰ ਲਾਲ ਉੱਪਲ, ਜਸਮੀਤ ਸਿੰਘ ਅਤੇ ਸੋਨੂ ਆਦਿ ਨੇ ਸ਼ਰਾਬ ਦੇ ਠੇਕੇ ਦੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਬਾਜ਼ਾਰ ’ਚ ਖੋਲ੍ਹਿਆ ਗਿਆ ਇਹ ਸ਼ਰਾਬ ਦਾ ਠੇਕਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਠੇਕਾ ਖੁੱਲ੍ਹਣ ਨਾਲ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਉਹ ਇਸ ਠੇਕੇ ਨੂੰ ਕਿਸੇ ਵੀ ਕੀਮਤ ‘ਤੇ ਇੱਥੇ ਨਹੀਂ ਖੁੱਲ੍ਹਣ ਦੇਣਗੇ। ਇਸ ਸਬੰਧੀ ਦੁਕਾਨਦਾਰਾਂ ਵੱਲੋਂ ਐੱਸਡੀਐੱਮ ਸਰਦੂਲਗੜ੍ਹ ਨਿਤਿਸ਼ ਕੁਮਾਰ ਜੈਨ ਅਤੇ ਡੀਐੱਸਪੀ ਸਰਦੂਲਗੜ੍ਹ ਕਮਲਜੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਹੈ। ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਠੇਕਾ ਬੰਦ ਨਾ ਕੀਤਾ ਗਿਆ ਤਾਂ ਉਹ 11 ਅਪਰੈਲ ਨੂੰ ਠੇਕੇ ਅੱਗੇ ਧਰਨਾ ਦੇਣਗੇ|

Advertisement

Advertisement
Author Image

joginder kumar

View all posts

Advertisement
Advertisement
×